ਚੋਗਾਵਾਂ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਪਿੰਡ ਕੋਹਾਲੀ ਵਿਖੇ ਪੁੰਨਿਆ ਦੇ ਦਿਹਾੜਾ ਅਤੇ ਸਾਚਾ ਗੁਰੂ ਲਾਧੋ ਰੇ’ ਦਿਵਸ ਬੜੀ ਸ਼ਰਧਾ ਅਤੇ ਧੂਮਧਾਮਨਾਲ ਮਨਾਇਆ ਗਿਆ ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।
ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਭਾਰੀ ਦੀਵਾਨ ਸਜਾਏ ਗਏ। ਜਿਸ ਵਿਚ ਕਵੀਸ਼ਰਭਾਈ ਪਲਵਿੰਦਰ ਸਿੰਘ ਖਾਸਾ, ਕਸ਼ਮੀਰ ਸਿੰਘ ਰੁਡਾਲਾ, ਹਰਜੀਤ ਸਿੰਘ ਕੋਹਾਲੀ, ਕਥਾਵਾਚਕ ਨਵਜੋਤ ਸਿੰਘ, ਬੀਬੀ ਸਿਮਰਨਜੀਤ ਕੌਰ ਅਤੇ ਭਾਈ ਦਿਲਬਾਗ ਸਿੰਘ ਚੋਗਾਵਾਂ ਦੇ ਰਾਗੀ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਅਤੇ ਗੁਰਬਾਣੀ ਦੀ ਕਥਾ ਕੀਰਤਨ ਦੁਆਰਾ ਨਿਹਾ ਲ ਕੀਤਾ ਗਿਆ। ਇਸ ਇਤਿਹਾਸਕ ਦਿਹਾੜੇ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪਾਵਨ ਦਿਹਾੜਾ ਹਰ ਸਾਲ ਪੁੰਨਿਆਂ ਦੇ ਦਿਹਾੜੇ ਤੇ ਮਨਾਇਆ ਜਾਦਾ ਹੈ।
Comment here