ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਰਜਿੰਦਰ ਨਗਰ ਇਲਾਕੇ ਦੇ ਵਿੱਚ ਦੇਰ ਰਾਤ ਇੱਕ ਵਾਲਮੀਕੀ ਸਮਾਜ ਦੇ ਆਗੂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਵਾਲਮੀਕ ਸਮਾਜ ਦੇ ਆਗੂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਤੇ ਦੇਰ ਰਾਤ ਦੋ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਵੱਲੋਂ ਉਸਦੇ ਘਰ ਦੇ ਬਾਹਰ ਗੋਲੀ ਚਲਾਈ ਗਈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਉੱਥੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਉਹਨਾਂ ਜਾਂਚ ਕੀਤੀ ਸ਼ੁਰੂ ਇਸ ਮੌਕੇ ਵਾਲਮੀਕੀ ਸਮਾਜ ਦੇ ਆਗੂ ਪੀੜਿਤ ਪ੍ਰਦੀਪ ਗੱਬਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ ਇਸ ਦੇ ਬਾਰੇ ਉਹ ਕਈ ਵਾਰ ਪੁਲਿਸ ਕਮਿਸ਼ਨਰ ਨੂੰ ਵੀ ਮਿਲ ਚੁੱਕੇ ਹਨ ਤੇ ਉਹਨਾਂ ਨੂੰ ਵੀ ਇਸ ਦੇ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਹਨਾਂ ਦੱਸਿਆ ਕਿ ਕਈ ਵਾਰ ਮੇਰੇ ਘਰ ਦੇ ਬਾਹਰ ਹਮਲਾ ਵੀ ਕੀਤਾ ਗਿਆ ਹੈ। ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੱਲ ਵੀ ਦੇਰ ਰਾਤ ਦੋ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਗੋਲੀ ਚਲਾਈ ਗਈ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਤੁਸੀਂ ਵੇਖ ਸਕਦੇ ਹੋ ਮੌਕੇ ਤੇ ਗੋਲੀ ਦੇ ਖੋਲ ਵੀ ਨਜ਼ਰ ਆ ਰਹੇ ਹਨ। ਗੋਲੀ ਚਲਾ ਕੇ ਮੋਟਰਸਾਈਕਲ ਤੇ ਨੌਜਵਾਨ ਫਰਾਰ ਹੋ ਜਾਂਦੇ ਹਨ ਉਥ ਹੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ
ਉਥੇ ਹੀ ਪੁਲਿਸ ਚੌਂਕੀ ਵਿਜੇ ਨਗਰ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਰ ਰਾਤ ਰਜਿੰਦਰ ਨਗਰ ਇਲਾਕੇ ਦੇ ਵਿੱਚ ਵਾਲਮੀਕੀ ਸਮਾਜ ਦੇ ਆਗੂ ਪ੍ਰਦੀਪ ਕਬਰ ਦੇ ਘਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਅਸੀਂ ਮੌਕੇ ਤੇ ਪੁੱਜੇ ਉੱਥੇ ਗੋਲੀ ਦੇ ਕੋਲ ਵੀ ਸਾਨੂੰ ਬਰਾਮਦ ਹੋਇਆ ਹੈ ਤੇ ਸੀਸੀਟੀਵੀ ਕੈਮਰੇ ਸਾਰੀ ਘਟਨਾ ਕੈਦ ਹੋ ਗਈ ਹੈ ਅਸੀਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਾਂ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ