ਅੰਮ੍ਰਿਤਸਰ,ਪੀਰ ਬਾਬਾ ਮੀਰਾ ਪਾਤਸ਼ਾਹ ਦੀ ਯਾਦ ਵਿੱਚ ਪਿੰਡ ਕੋਹਾਲੀ ਵਿਖੇ ਕੁਸ਼ਤੀ ਦੰਗਲ ਕਰਵਾਇਆ ਗਿਆ, ਝੰਡੀ ਦੀ ਹੋਈ ਕੁਸ਼ਤੀ ਵਿੱਚ ਪਰਵੀਨ ਕੋਹਾਲੀ ਤੇ ਅਜੇ ਬਾਰਨ ਬਰਾਬਰ ਰਹੇ। 51000 ਦੇ ਇਨਾਮ ਵਾਲੀ ਹੋਈ ਦੂਸਰੀ ਕੁਸ਼ਤੀ ਵਿੱਚ ਗੁਰਭੇਜ ਕੋਹਾਲੀ ਨੇ ਗੋਪੀ ਲੀਲਾ ਦੀ ਪਿੱਠ ਲਗਵਾਕੇ ਜਿੱਤ ਪ੍ਰਾਪਤ ਕੀਤੀ। 21000 ਦੇ ਇਨਾਮ ਵਾਲੀ ਕੁਸ਼ਤੀ ਵਿੱਚ ਸ਼ਾਨਵੀਰ ਕੋਹਾਲੀ ਨੇ ਕਰਨ ਪੀ.ਏ.ਪੀ.ਜਲੰਧਰ ਨੂੰ ਚਿੱਤ ਕਰਕੇ ਜਿੱਤ ਹਾਸਲ ਕੀਤੀ। ਝੰਡੀ ਦੀ ਇੱਕ ਹੋਰ ਕੁਸ਼ਤੀ ਰੌਬਿਨ ਕੋਹਾਲੀ ਤੇ ਰਵੀ ਰੌਣੀ ਦਰਮਿਆਨ ਹੋਈ, ਜਿਸ ਵਿੱਚ ਰੌਬਿਨ ਕੋਹਾਲੀ ਜੇਤੂ ਰਹੇ। ਇਸੇ ਤਰ੍ਹਾਂ ਗੋਪੀ ਕੋਹਾਲੀ ਨੇ ਰਾਣਾ ਪੱਖੋਕੇ ਨੂੰ, ਦਲੇਰ ਕੋਹਾਲੀ ਨੇ ਬਰਿੰਦਰ ਗੋਲਬਾਗ ਨੂੰ ਹਰਾ ਕੇ ਜਿੱਤ ਦੇ ਝੰਡੇ ਲਹਿਰਾਏ, ਜਦੋਂਕਿ ਤੇਜਾ ਭੰਗਵਾਂ ਤੇ ਅਕਾਸ਼ ਕੋਹਾਲੀ ਦੀ ਕੁਸ਼ਤੀ ਬਰਾਬਰ ਰਹੀ। ਕੁਸ਼ਤੀ ਮੁਕਾਬਲਿਆਂ ਦੇ ਪ੍ਰਬੰਧਕ ਸਰਪੰਚ ਲਖਬੀਰ ਸਿੰਘ ਕੋਹਾਲੀ, ਸਾਬਕਾ ਸਰਪੰਚ ਮੰਗਲ ਸਿੰਘ, ਪਦਾਰਥ ਪਹਿਲਵਾਨ, ਰਣਜੀਤ ਸਿੰਘ ਰਾਣਾ, ਬਲਦੇਵ ਸਿੰਘ ਰੱਖ ਕੋਹਾਲੀ, ਬਲਵਿੰਦਰ ਸਿੰਘ ਪੰਚ ਆਦਿ ਵੱਲੋਂ ਜੇਤੂ ਅਤੇ ਕੁਸ਼ਤੀ ਲੜਣ ਵਾਲੇ ਸਮੂਹ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਟੀਟੂ ਪਹਿਲਵਾਨ ਨੂੰ 21000 ਹਜਾਰ ਰੁਪਏ, ਮਰਹੂਮ ਜਗਰੂਪ ਪਹਿਲਵਾਨ ਦੇ ਪਿਤਾ ਬਲਦੇਵ ਸਿੰਘ ਪੰਡੋਰੀ ਨੂੰ 5100 ਰੁਪਏ ਅਤੇ ਕਾਕਾ ਪਹਿਲਵਾਨ ਪੰਜਾਬ ਪੁਲਿਸ ਨੂੰ 1100 ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ।
ਪਿੰਡ ਕੋਹਾਲੀ ਦੇ ਕੁਸ਼ਤੀ ਦੰਗਲ ਸਮੇਂ ਪਰਵੀਨ ਕੋਹਾਲੀ ਅਤੇ ਅਜੇ ਬਾਰਨ ਦਰਮਿਆਨ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਸਰਪੰਚ ਲਖਬੀਰ ਸਿੰਘ, ਮੰਗਲ ਸਿੰਘ ਸਾਬਕਾ ਸਰਪੰਚ, ਪਦਾਰਥ ਪਹਿਲਵਾਨ, ਰਾਣਾ ਪਹਿਲਵਾਨ, ਬਲਦੇਵ ਰੱਖ ਕੋਹਾਲੀ ਤੇ ਹੋਰ।