ਪਟਿਆਲੇ ਦੇ ਵਿੱਚ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ ਬੇਸ਼ੱਕ ਪੁਲਿਸ ਇਹਨਾਂ ਵਾਰਦਾਤਾਂ ਦੇ ਉੱਪਰ ਸ਼ਿਕੰਜਾ ਕਾਜ਼ੀ ਦਿਖਾਈ ਦੇ ਰਹੀ ਹੈ ਪਰ ਫਿਰ ਵੀ ਅੱਜ ਪਟਿਆਲਾ ਦੇ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿੱਥੇ ਪਟਿਆਲਾ ਦੇ ਬਾਰਨ ਪਿੰਡ ਦੇ ਵਿੱਚ ਪੜੋਸੀਆਂ ਦੇ ਨਾਲ ਹੋਈ ਆਪਸੀ ਝਗੜੇ ਦੇ ਵਿੱਚ ਇੱਕ ਵਿਕਰਮਜੀਤ ਸਿੰਘ ਨਾਮ ਮੁੰਡੇ ਦੀ ਮੌਤ ਜਿਸ ਦੀ ਮਾਤਾ ਕਰਮਜੀਤ ਕੌਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੇਰਾ ਮੁੰਡਾ ਘਰੇ ਬਾਈਕ ਖੜਾਉਣ ਵਾਸਤੇ ਆਇਆ ਸੀ ਤੇ ਉਸ ਤੋਂ ਬਾਅਦ ਸਾਡੇ ਪੜੋਸੀਆਂ ਨੇ ਉਹਨਾਂ ਦੇ ਨਾਲ ਛੇੜਛਾੜ ਕੀਤੀ ਉਸ ਤੇ ਉਸ ਤੋਂ ਬਾਅਦ 10 ਤੋਂ 15 ਮੁੰਡੇ ਲਿਆ ਕੇ ਉਸ ਨਾਲ ਕੁੱਟਮਾਰ ਕੀਤੀ , ਮੁੰਡੇ ਦੇ ਉੱਪਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਟਾਕੂਏ ਦੀ ਵਰਤੋਂ ਕੀਤੀ ਗਈ । ਪੁਲਿਸ ਹਾਲੇ ਤੱਕ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ