(ਮਾਤਾ ਕੱਲਰਾਂ ਵਾਲੀ ਮੰਦਰ ਕਮੇਟੀ ਦੀ ਸਮੂਹ ਟੀਮ ਵੱਲੋਂ ‘ਤੀਆਂ ਤੀਜ ਦੀਆਂ’ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਔਰਤਾਂ ਵੱਲੋਂ ਮਨਾਇਆ ਗਿਆ।ਇਸ ਮੇਲੇ ਦਾ ਉਦਘਾਟਨ ਵਾਰਡ ਨੰ.15 ਬੁਢਲਾਡਾ ਦੇ ਐਮ.ਸੀ. ਸੁਖਵਿੰਦਰ ਕੌਰ ਸੁੱਖੀ ਵੱਲੋਂ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮ.ਸੀ. ਸੁਖਵਿੰਦਰ ਕੌਰ ਨੇ ਸੰਸਥਾ ਵੱਲੋਂ ਹਰ ਸਾਲ ਦੀ ਤਰ੍ਹਾਂ 15 ਦਿਨਾਂ ਦਾ ਤੀਆਂ ਦਾ ਵਿਰਾਸਤੀ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਾਤਾ ਕੱਲਰਾਂ ਵਾਲੀ ਮੰਦਰ ਵਿਖੇ ਸੰਪੰਨ ਹੋਇਆ। ਉਨ੍ਹਾਂ ਕਿਹਾ ਕਿ ਬੁਢਲਾਡਾ ਸ਼ਹਿਰ ਵਿਖੇ ‘ਤੀਆਂ ਦੇ ਮੇਲਾ’ ਦਾ ਸਭ ਤੋਂ ਪਹਿਲਾਂ ਉਪਰਾਲਾ ਮਾਤਾ ਕੱਲਰਾਂ ਵਾਲੀ ਸੰਸਥਾ ਵੱਲੋਂ ਹੀ ਕੀਤਾ ਗਿਆ। ਜਿਸ ਵਿੱਚ ਗ਼ਰੀਬ ਅਤੇ ਲੋੜਵੰਦ ਬੱਚੀਆਂ ਅਤੇ ਔਰਤਾਂ ਇਸ ਸੱਭਿਆਚਾਰਕ ਮੇਲੇ ਦਾ ਆਨੰਦ ਮਾਣਦੀਆਂ ਹਨ।ਇਸ ਤੋਂ ਇਲਾਵਾ ਮਨੋਰੰਜਨ ਲਈ ਗਿੱਧਾ ਅਤੇ ਹੋਰ ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਕਰਵਾਏ ਗਏ।ਇਸ ਮੌਕੇ ਉਨ੍ਹਾਂ ਵੱਲੋਂ ਮਾਤਾ ਕੱਲਰਾਂ ਵਾਲੀ ਮੰਦਰ ਕਮੇਟੀ ਦੇ ਪ੍ਰਧਾਨ ਡਾਕਟਰ ਜਗਨਨਾਥ,ਭਿੰਦੀ, ਰਜਿੰਦਰ ਮੋਨੀ ਵਰਮਾ,ਮੱਖਣ, ਲਖਵਿੰਦਰ ਕੌਰ, ਗੁਰਜੀਵਨ ਕੌਰ,ਨਿੱਕੋ ਕੌਰ, ਬਲਜਿੰਦਰ ਕੌਰ ਆਦਿ ਸ਼ਾਮਿਲ ਸਨ ਅਤੇ ਸਮੂਹ ਇਲਾਕਾ ਨਿਵਾਸੀਆਂ ਦਾ ਪ੍ਰੋਗਰਾਮ ਵਿਖੇ ਪਹੁੰਚਣ ਉੱਤੇ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਤੀਆਂ ਦੀ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਹੱਸਣਾ-ਖੇਡਣਾ ਅਤੇ ਮਨੋਰੰਜਨ ਕਰਨਾ ਇਨਸਾਨੀ ਫਿਤਰਤ ਦਾ ਹਿੱਸਾ ਹੈ ਮੇਲੇ ਅਤੇ ਤਿਓਹਾਰ ਕਿਸੇ ਸਮਾਜ ਦੀ ਜ਼ਿੰਦਾ-ਦਿਲੀ ਦਾ ਸਬੂਤ ਹੁੰਦੇ ਹਨ, ਜਿੰਨ੍ਹਾਂ ਤੋਂ ਸਮਾਜ ਦੀ ਅਸਲ ਨੁਹਾਰ ਪ੍ਰਗਟ ਹੁੰਦੀ ਹੈ । ਭਵਿੱਖ ਵਿੱਚ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਪੰਜਾਬੀ ਸਭਿਆਚਾਰ ਦੇ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖੀਏ ।
ਮਾਤਾ ਕਲਰਾਂਵਾਲੀ ਮੰਦਿਰ ਕਮੇਟੀ ਦੇ ਵੱਲੋਂ ਧੂਮ ਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਨਾਲ ਵੀ ਲੋਕਾਂ ਨੂੰ ਕੀਤਾ ਜਾਗਰੂਕ
