ਹਲਕਾ ਅਟਾਰੀ ਦੇ ਅਦਿਨ ਪਿੰਡ ਧੌਲ ਕਲਾ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਧੰਨ ਧੰਨ ਬਾਬਾ ਸੁਰਤੀਆਂ ਜੀ ਦਾ ਸਲਾਨਾ ਮੇਲਾ ਬੜੀ ਧੂਮ ਧਾਮ ਨਾਲ ਮਾਣਿਆ ਗਿਆ 14 ਅਗਸਤ ਦਿਨ ਬੁੱਧਵਾਰ ਨੂੰ ਅਖੰਡ ਪਾਠ ਆਰੰਭ ਕੀਤੇ ਗਏ ਅਤੇ ਸੁੱਕਵਾਰ ਨੂੰ ਭੋਗ ਪਾਏ ਗਏ ਭੋਗ ਪੈਣ ਉਪਰੰਤ ਧਮਮਿਕ ਦੀਵਾਨ ਵੀ ਸਜਾਏ ਗਏ ਇਸ ਦੀਵਾਨ ਵਿਚ ਪ੍ਰਸਿੱਧ ਢਾਡੀ ਅਤੇ ਕੀਰਤਨੀਏ ਨੇ ਅਤੇ ਕਵੀਸ਼ਰੀ ਜੱਥੇ ਨੇ ਵੀ ਜੱਥੇ ਬੀਬੀ ਦਲੇਰ ਕੌਰ ਖਾਲਸਾ, ਭਾਈ ਸੁਖਬੀਰ ਸਿੰਘ ਕੀਰਤਨੀਏ ਜੱਥਾ ਭਾਈ ਅਮਰੀਕ ਸਿੰਘ ਰੋੜੀਵਾਲ ਨੇ ਹਾਜ਼ਰੀ ਭਰੀ ਅਤੇ16 ਅਗਸਤ ਸ਼ੁਕਰਵਾਰ ਨੂੰ ਪਿੰਡ ਧੋਲ ਕਲਾ ਧੋਲ ਖੁਰਦ , ,ਗੋਸਾਬਦ ਦੀ ਸਮਹੂ ਸਾਧ ਸੰਗਤ ਦੇ ਸਹਿਯੋਗ ਨਾਲ ਮਾਨਿਆ ਗਿਆ ਸ਼ਾਮ ਨੂੰ ਕਬੱਡੀ ਦੇ ਟੂਰਨਾਮੈਂਟ ਵੀ ਕਰਵਾਏ ਗਏ ਇਸ ਵਿੱਚ ਭਾਗ ਲੈਣ ਵਾਲੀਆਂ ਕਬੱਡੀ ਟੀਮਾਂ ਬੋਹਲੀਆਂ ਰਮਦਾਸ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਤੋਤਾ ਸਿੰਘ ਵਾਲਾ ਮੋਗਾ ਟੀਮਾਂ ਦੇ ਵਿੱਚ ਮੁਕਾਬਲੇ ਕਰਵਾਏ ਗਏ ਬੋਹਲੀਆਂ ਰਮਦਾਸ ਵਾਲੀ ਟੀਮ ਜੇਤੂ ਰਹੀ ਅਤੇ ਮੈਬਰਾਂ ਵਲੋਂ ਕਬੱਡੀ ਦੀ ਟੀਮ ਨੂੰ ਮਾਣ ਸਨਮਾਨ ਦੇ ਕੇ ਸਨਮਾਨ ਕੀਤਾ ਗਿਆ
ਸ਼ਰਧਾ ਨਾਲ ਮਨਾਇਆ ਗਿਆ ਬਾਬਾ ਸੁਰਤੀਆਂ ਜੀ ਦਾ ਮੇਲਾ ਸਜਾਏ ਗਏ ਦੀਵਾਨ ਤੇ ਕਰਵਾਏ ਗਏ ਕਬੱਡੀ ਮੁਕਾਬਲੇ |

Related tags :
Comment here