ਮਾਮਲਾ ਅੰਮ੍ਰਿਤਸਰ ਦੇ ਵਾਰਡ ਨੰ 80 ਦੇ ਗੁਰੂ ਕੀ ਵਡਾਲੀ ਵਿਖੇ ਟਰੈਕਟਰ ਨਾਲ ਨਿਸ਼ਾਨ ਸਾਹਿਬ ਪੁੱਟਣ ਨੂੰ ਲੈ ਕੇ ਸਾਹਮਣੇ ਆਇਆ ਹੈ ਜਿਸਦੇ ਚਲਦੇ ਨਿਸ਼ਾਨ ਸਾਹਿਬ ਪੁੱਟਣ ਵਾਲੀ ਧਿਰ ਵਲੋ ਅਜ ਪ੍ਰੈਸ ਕਾਨਫਰੰਸ ਕਰ ਆਪਣੀ ਸਫਾਈ ਪੇਸ਼ ਕਰ ਦੂਜੀ ਧਿਰ ਤੇ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸੰਬਧੀ ਦੂਜੀ ਧਿਰ ਵਲੋ ਇਲਾਕਾ ਕੌਂਸਲਰ ਅਤੇ ਮੌਹਤਬਰਾ ਵਲੋ ਪ੍ਰੈਸ ਨੂੰ ਸੰਬੋਧਨ ਕਰਦਿਆ ਆਖਿਆ ਕਿ ਇਹ ਵਿਵਾਦਿਤ ਜਮੀਨ ਜੋ ਕਿ ਪਹਿਲਾ ਪਿੰਡ ਦੀ ਪੰਚਾਇਤ ਕੌਲ ਸੀ ਫਿਰ ਨਿਗਮ ਅਧੀਨ ਆਈ ਹੈ ਅਤੇ ਹੁਣ ਕੁਝ ਬੰਦਿਆ ਵਲੋ ਜਗਾ ਹਥਿਆਉਣ ਸੰਬਧੀ ਵਿਵਾਦਿਤ ਜਮੀਨ ਉਪਰ ਨਿਸ਼ਾਨ ਸਾਹਿਬ ਲਗਾ ਗੁਰੂਦੁਆਰਾ ਬਣਾਉਣ ਦੀ ਗਲ ਆਖੀ ਗਈ ਸੀ ਜਿਸ ਸੰਬਧੀ ਸਾਡੇ ਵਲੋ ਉਸ ਵਿਵਾਦਿਤ ਜਮੀਨ ਤੇ ਲਗੀਆ ਨਿਸ਼ਾਨ ਸਾਹਿਬ ਹਟਾਇਆ ਗਿਆ ਪਰ ਮਜਬੂਤੀ ਦੇ ਚਲਦੇ ਢਾਉਣ ਲਈ ਟਰੈਕਟਰ ਦਾ ਪ੍ਰਯੋਗ ਕਰਨ ਦੀ ਅਸੀ ਮੁਆਫੀ ਮੰਗਦੇ ਹਾਂ ਸਾਡੀ ਮੰਸਾ ਸਿਰਫ ਵਿਵਾਦਿਤ ਜਗਾ ਤੇ ਧਾਰਮਿਕ ਅਸਥਾਨ ਨਾ ਬਣਾੳਣ ਦੇਣ ਦੀ ਸੀ ਕਿਉਕਿ ਕਲ ਨੂੰ ਇਹ ਜਗਾ ਕਿਸੇ ਹੌਰ ਦੇ ਹਿਸੇ ਬੋਲੇ ਅਤੇ ਬਣਿਆ ਧਾਰਮਿਕ ਸਥਾਨ ਢਾਇਆ ਜਾਵੇ ਇਹ ਗਲ ਠੀਕ ਨਹੀ ਸੋ ਅਸੀ ਪਹਿਲਾ ਹੀ ਇਸ ਵਿਵਾਦ ਨੂੰ ਟਾਲਣ ਦੀ ਗਲ ਆਖੀ ਪਰ ਜਿਹਨਾ ਇਸ ਵਿਵਾਦਿਤ ਜਮੀਨ ਤੇ ਨਿਸ਼ਾਨ ਸਾਹਿਬ ਲਗਾਇਆ ਉਹਨਾ ਤੇ ਪਰਚਾ ਕਿਉ ਨਹੀ ਸਾਡੀ ਪ੍ਰਸ਼ਾਸ਼ਨ ਅਤੇ ਸਰਕਾਰ ਕੌਲੌ ਇਹੀ ਮੰਗ ਹੈ ਕਿ ਉਹ ਸਾਡੇ ਪਿੰਡ ਦਾ ਮਾਹੋਲ ਨਾ ਵਿਗੜਣ ਦੇਣ ਕਿਉ ਕਿ ਬੀਤੇ ਸਮੇ ਵਿਚ ਕਦੇ ਵੀ ਅਜਿਹਾ ਧਾਰਮਿਕ ਵਿਵਾਦ ਸਾਡੇ ਇਲਾਕੇ ਵਿਚ ਨਹੀ ਹੋਇਆ ਅਤੇ ਨਾ ਹੀ ਹੋਵੇਗਾ।