News

ਗੋਦ ਲਈ ਗਈ ਬੱਚੀ ਨੂੰ ਉਸਦੇ ਜਨਮ ਦੇਣ ਵਾਲੇ ਮਾਤਾ ਪਿਤਾ ਵੱਲੋਂ ਗੁਮਰਾਹ ਕਰਕੇ ਕੀਤਾ ਅਗਵਾ ਬੱਚੀ ਗੋਦ ਲੈਣ ਵਾਲੇ ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ ਪੁਲਿਸ ਚ ਸ਼ਿਕਾਇਤ ਕਰਨ ਦੇ ਬਾਵਜੂਦ ਨਹੀਂ ਹੋ ਰਹੀ ਕਾਰਵਾਈ |

ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਅੱਜ ਇੱਕ ਪੀੜਿਤ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਹਦੇ ਚਲਦੇ ਰੋਡ ਜਾਮ ਹੋਣ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਸੇ ਕੋਲੋਂ ਇੱਕ ਬੱਚੀ ਗੋਦ ਲਈ ਹੋਈ ਸੀ ਉਸ ਬੱਚੀ ਨੂੰ ਗੋਦ ਲਿਆ ਅੱਜ ਦੋ ਸਾਲ ਹੋ ਚੱਲੇ ਹਨ ਉਹਨਾਂ ਕਿਹਾ ਕਿ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਸਾਨੂੰ ਗੁਮਰਾਹ ਕਰਕੇ ਬੱਚੀ ਨੂੰ ਮਿਲਾਉਣ ਦੇ ਲਈ ਕਿਹਾ ਜਦੋਂ ਅਸੀਂ ਬੱਚੇ ਨੂੰ ਮਿਲਾਉਣ ਦੇ ਲਈ ਲੈ ਕੇ ਆਏ ਤੇ ਉਹਨਾਂ ਨੇ ਬੱਚੇ ਨੂੰ ਚੀਜ਼ ਦਵਾਉਣ ਦੇ ਬਹਾਨੇ ਆਪਣੇ ਨਾਲ ਲੈ ਕੇ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਏ ਓਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ‘ਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਲੜਕੀ ਨੂੰ ਉਸ ਸਮੇਂ ਗੋਦ ਲਿਆ ਸੀ, ਜਦੋਂ ਉਹ ਕੁਝ ਘੰਟਿਆਂ ਦੀ ਸੀ ਉਹ ਓਨ੍ਹਾਂ ਦੇ ਜਾਣ-ਪਛਾਣ ਵਾਲੇ ਸਨ ਬੱਚੀ ਸਿਰਫ ਕੁਝ ਘੰਟਿਆਂ ਦੀ ਸੀ, ਉਨ੍ਹਾਂ ਨੇ ਉਸ ਬੱਚੇ ਨੂੰ ਪਾਲਿਆ ਅਤੇ ਹੁਣ 2 ਸਾਲ ਬਾਅਦ, ਉਸ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਮਿਲਣ ਲਈ ਬੁਲਾਇਆ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਧੀ ਨੂੰ ਮਿਲਣ ਲਈ ਦਿਲ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਕੁਝ ਖਾਣ ਪੀਣ ਦੇਣ ਦੇ ਬਹਾਨੇ ਆਏ ਹਨ ਖੁਆਉਣ ਲਈ ਉਹ ਬੇਟੀ ਨੂੰ ਨਾਲ ਲੈ ਗਿਆ ਅਤੇ ਬਾਅਦ ‘ਚ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਦਿੱਤੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸਦੇ ਚਲਦੇ ਮਜਬੂਰਨ ਸਾਨੂੰ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਆਪਣੀ ਬੱਚੀ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ।

ਉੱਥੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਬੱਚੀ ਨੂੰ ਲੈ ਕੇ ਇਹ ਮਾਮਲਾ ਆਪਾਂ ਕਿਹਾ ਸੀ ਅਸੀਂ ਦੂਸਰੀ ਧਿਰ ਨੂੰ ਵੀ ਕੱਲ ਬੁਲਾਇਆ ਹੈ ਉਸ ਤੋਂ ਬਾਅਦ ਜੋ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ

Comment here

Verified by MonsterInsights