Site icon SMZ NEWS

ਨਿਸ਼ਾਨ ਸਾਹਿਬ ਨੂੰ ਮਰਿਆਦਾ ਦੇ ਉਲਟ ਉਤਾਰਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਸੀ ਵਾਇਰਲ ਅਸਲ ਸੱਚਾਈ ਆਈ ਸਾਹਮਣੇ ਦਿਖਾਇਆ ਜਾ ਰਿਹਾ ਸੀ ਸਿਰਫ ਇੱਕ ਪਾਸਾ, ਹੁਣ ਦੇਖੋ ਦੂਜੇ ਪਾਸੇ ਵਾਲੀ ਸੱਚਾਈ |

ਬੀਤੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਨੂੰ ਕੁਝ ਲੋਕਾਂ ਦੁਆਰਾ ਪੁੱਟ ਦਿੱਤਾ ਜਾਂਦਾ ਹੈ ਜਿਸ ਨੂੰ ਲੈ ਕੇ ਕਾਫੀ ਵਿਵਾਦ ਵੱਧਦਾ ਦਿਖਾਈ ਦੇ ਰਿਹਾ ਹੈ।

ਇਸ ਸਬੰਧ ਦੇ ਵਿੱਚ ਜਦ ਪਹਿਲੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ 1975 ਤੋਂ ਲਗਾਤਾਰ ਉਹ ਇਸ ਜਮੀਨ ਨੂੰ ਵਰਤ ਰਹੇ ਹਨ ਸ਼ੁਰੂ ਵਿੱਚ ਇਹ ਪੰਚਾਇਤੀ ਜਮੀਨ ਸੀ ਜਿਸ ਨੂੰ ਕਿ ਮੌਜੂਦਾ ਸਰਪੰਚ ਵੱਲੋਂ ਉਹਨਾਂ ਨੂੰ ਵਰਤਨ ਲਈ ਦਿੱਤਾ ਗਿਆ ਸੀ ਜਿਸਦੇ ਕਾਗਜ਼ਾਤ ਵੀ ਉਹਨਾਂ ਦੇ ਕੋਲ ਮੌਜੂਦ ਹਨ। ਪੰਚਾਇਤੀ ਜਮੀਨ ਤੋਂ ਬਾਅਦ ਇਹ ਜਮੀਨ ਕਾਰਪਰੇਸ਼ਨ ਦੇ ਅੰਦਰ ਆਉਂਦੀ ਹੈ। ਪਰ ਉਹ ਲਗਾਤਾਰ ਇਸ ਜਮੀਨ ਨੂੰ ਵਰਤਦੇ ਰਹੇ। ਉਹਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਰਲ ਕੇ ਇਸ ਜਮੀਨ ਤੇ ਕਬਜ਼ਾ ਕਰਨ ਦੇ ਲਈ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ। ਜਿਸ ਤੋਂ ਬਾਅਦ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਕੀਤੀ ਅਤੇ ਉਹਨਾਂ ਕਿਹਾ ਕਿ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਫ ਸੁਥਰੀ ਜਗ੍ਹਾ ਤੇ ਹੋਣਾ ਚਾਹੀਦਾ ਹੈ। ਜਿਸ ਦੇ ਮੱਦੇ ਨਜ਼ਰ ਜੋ ਇਹ ਨਿਸ਼ਾਨ ਸਾਹਿਬ ਇਸ ਜਮੀਨ ਵਿੱਚ ਲੱਗਾ ਹੋਇਆ ਹੈ ਇਹ ਜਗਹਾ ਸਾਫ ਸੁਥਰੇ ਨਹੀਂ ਹੈ ਅਤੇ ਨਾ ਹੀ ਇਸ ਦੀ ਕੋਈ ਸੇਵਾ ਕਰਦਾ ਹੈ। ਆਲੇ ਦੁਆਲੇ ਦੇ ਲੋਕਾਂ ਨੇ ਵੀ ਇੱਥੇ ਨਿਸ਼ਾਨ ਸਾਹਿਬ ਲੱਗਣ ਤੇ ਇਤਰਾਜ ਕੀਤਾ। ਅਸੀਂ ਪੂਰੀ ਗੁਰ ਮਰਿਆਦਾ ਅਨੁਸਾਰ ਅਰਦਾਸ ਕਰਕੇ ਇਸ ਨਿਸ਼ਾਨ ਸਾਹਿਬ ਜੀ ਨੂੰ ਉਤਾਰਿਆ ਗਿਆ ਵੀਡੀਓ ਵਿੱਚ ਇੱਕ ਪਾਸਾ ਦਿਖਾਈ ਦੇ ਰਿਹਾ ਹੈ ਜਦਕਿ ਉਸਦਾ ਅਸਲੀ ਪਾਸਾ ਨਹੀਂ ਦਿਖਾਇਆ ਗਿਆ। ਅਸੀਂ ਸਭ ਤੋਂ ਪਹਿਲਾਂ ਅਰਦਾਸ ਕੀਤੀ ਅਤੇ ਮਰਿਆਦਾ ਅਨੁਸਾਰ ਹੀ ਇਸ ਨੂੰ ਉਤਾਰਿਆ ਗਿਆ ਹੈ। ਕਿਸੇ ਤਰ੍ਹਾਂ ਦੀ ਵੀ ਕੋਈ ਵੀ ਬੇਅਦਬੀ ਨਹੀਂ ਕੀਤੀ ਗਈ।

ਉਸ ਤੋਂ ਬਾਅਦ ਜਦੋਂ ਦੂਜੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਪੰਚਾਇਤੀ ਜਮੀਨ ਸਭ ਨੂੰ ਵਰਤਣ ਦਾ ਹੱਕ ਹੈ। ਬੜੇ ਲੰਬੇ ਸਮੇਂ ਤੋਂ ਇਹ ਲੋਕ ਇਸ ਨੂੰ ਵਰਤਦੇ ਆ ਰਹੇ ਸਨ ਸੋ ਉਸ ਸਮੇਂ ਸਰਪੰਚ ਵੱਲੋਂ ਇਹਨਾਂ ਨੂੰ ਜਮੀਨ ਦਿੱਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਇੱਥੇ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਹੈ ਪਰ ਇਹਨਾਂ ਨੇ ਖੁਦ ਵਰਤਿਆ ਤੇ ਇੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਧਾਰਮਿਕ ਅਸਥਾਨ ਨਹੀਂ ਬਣਾਇਆ। ਸੋ ਸੰਗਤ ਦੇ ਸਹਿਯੋਗ ਨਾਲ ਅਸੀਂ ਇਥੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ। ਜਿਸ ਦੇ ਵਿੱਚ ਧਾਰਮਿਕ ਜਥੇਬੰਦੀਆਂ ਵੀ ਪਹੁੰਚੀਆਂ ਸਨ। ਪਰ ਇਹਨਾਂ ਲੋਕਾਂ ਵੱਲੋਂ ਉਸ ਨੂੰ ਮਰਿਆਦਾ ਦੇ ਉਲਟ ਉਤਾਰ ਦਿੱਤਾ ਗਿਆ। ਜਿਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਇਹਨਾਂ ਤੇ ਕਾਰਵਾਈ ਦੀ ਮੰਗ ਕਰਦੇ ਹਨ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਹੋਵੇ ਤਾਂ ਅਸੀਂ ਉਸ ਨੂੰ ਸਿਰ ਮੱਥੇ ਮੰਨਾਂਗੇ।

Exit mobile version