Site icon SMZ NEWS

ਨ/ਸ਼ੇ ਦੀ ਓਵਰਡੋਜ ਨੇ ਲਈ ਇੱਕ ਹੋਰ ਨੌਜਵਾਨ ਦੀ ਜ਼ਿੰਦਗੀ ਸਖਤ ਪਾਬੰਦੀ ਦੇ ਬਾਵਜੂਦ ਵੀ ਸੂਬੇ ਦੇ ਵਿੱਚ ਵੱਧ ਰਿਹਾ ਨ/ਸ਼ਾ

ਅਜਨਾਲਾ ਦੇ ਨਾਲ ਲੱਗਦੇ ਆਈ.ਟੀਆਈ ਰੋਡ ਤੇ ਸਥਿਤ ਸੂਏ ਦੇ ਕੰਢੇ ਤੋਂ ਇੱਕ ਅਣਪਛਾਤੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਲੈਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਉਥੇ ਹੀ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਉਥੇ ਹੀ ਨੌਜਵਾਨ ਦੀ ਮ੍ਰਿਤਕ ਦੀ ਲਾਸ਼ ਨੂੰ ਅਜਨਾਲਾ ਦੇ ਸਰਕਾਰੀ ਹਸਪਤਾਲ ਚ ਪੋਸਟਮਾਰਟਮ ਲਈ ਰਖਵਾ ਦਿੱਤਾ

ਇਸ ਮੌਕੇ ਤੇ ਅਜਨਾਲਾ ਦੇ ਐਸਐਚ ਓ ਅਵਤਾਰ ਸਿੰਘ ਨੇ ਦੱਸਿਆ ਕਿ ਸਾਨੂੰ ਕਿਸੇ ਵੱਲੋਂ ਕਾਲ ਆਈ ਸੀ ਕਿ ਇੱਥੇ ਇੱਕ ਡੈਡ ਬਾਡੀ ਪਈ ਹੋਈ ਹੈ ਤੇ ਅਸੀਂ ਮੌਕੇ ਤੇ ਆਣ ਕੇ ਇਸ ਨੂੰ ਵੇਖਿਆ ਅਤੇ ਇਸ ਨੂੰ ਅਜਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਇਸ ਦੀ ਸ਼ਨਾਖਤ ਕਰਕੇ ਫਿਰ ਪਤਾ ਲੱਗੇਗਾ ਕਿ ਇਹ ਕਿੱਥੋਂ ਦੀ ਡੈਡ ਬਾਡੀ ਹੈ ਤੇ ਇਸ ਕੋਲੋਂ ਕੋਈ ਵੀ ਇਤਰਾਗਯੋਗ ਚੀਜ਼ ਨਹੀਂ ਮਿਲੀ ਨਾ ਹੀ ਸੱਟ ਲੱਗਣ ਦਾ ਨਿਸ਼ਾਨ ਮਿਲਿਆ ਹੈ

Exit mobile version