ਲੁਧਿਆਣਾ ਦੇ ਤਾਜਪੁਰ ਰੋਡ ਤੇ ਸਥਿਤ ਇੱਕ ਚਿਕਨ ਕੋਰਨਰ ਵਾਲਿਆਂ ਵਲੋਂ ਸ਼ਰੇਆਮ ਗੁੰਡਾਗਰਦੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਿਤਾਂ ਨੇ ਦੱਸਿਆ ਤਾਜਪੁਰ ਰੋਡ ਤੇ ਜੱਗੀ ਚਿਕਨ ਕੋਰਨਰ ਜੋਕਿ ਲੋਕਾਂ ਨੂੰ ਨਜਾਇਜ ਤੌਰ ਤੇ ਸ਼ਰਾਬ ਪਿਲਾਉਂਦਾ ਹੈ ਅਤੇ ਹਰ ਰੋਜ ਸ਼ਰਾਬੀ ਲੋਕ ਗਲੀ ਵਿੱਚ ਸ਼ੋਰ ਸ਼ਰਾਬਾ ਅਤੇ ਗਾਲੀ ਗਲੋਚ ਕਰਦੇ ਹਨ, ਉਨ੍ਹਾਂ ਕਿਹਾ ਕਿ ਮੁੱਹਲੇ ਵਾਲਿਆਂ ਨੇ ਕਈ ਵਾਰ ਚਿਕਨ ਕੋਰਨੇਰ ਦੇ ਮਾਲਕਾਂ ਨੂੰ ਇਸਦੀ ਸ਼ਿਕਾਇਤ ਦਿੱਤੀ , ਉਲਟਾ ਉਹ ਅੱਗਿਓਂ ਲੜਨ ਨੂੰ ਪੈਂਦੇ ਹਨ।
ਪੀੜਿਤ ਧਰਮਵੀਰ ਨੇ ਕਿਹਾ ਕਿ ਅੱਜ ਵੀ ਸਵੇਰੇ ਸਾਢੇ ਨੌ ਵਜੇ ਇੱਕ ਸ਼ਰਾਬੀ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਉਲਟੀ ਕਰ ਰਿਹਾ ਸੀ, ਜਦੋਂ ਇਸਦੀ ਸ਼ਿਕਾਇਤ ਚਿਕਨ ਕੌਰਨਰ ਕੀਤੀ ਤਾਂ ਉਸਨੇ ਆਪਣੇ ਸਾਥੀਆਂ ਨਾਲ ਮਿਲਕੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਧਰਮਵੀਰ ਨੇ ਕਿਹਾ ਕਿ ਜਦੋਂ ਉਸਦੀ ਪਤਨੀ ਅਤੇ ਬੇਟਾ ਬਚਾਅ ਕਰਨ ਲਈ ਅੱਗੇ ਆਏ ਤਾਂ ਉਕਤ ਹਮਲਾਵਰਾਂ ਨੇ ਉਨ੍ਹਾਂ ਤੇ ਵੀ ਹਮਲਾ ਕਰ ਦਿੱਤਾ, ਇਸ ਪੂਰੇ ਮਾਮਲੇ ਦੀ ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਜਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ।
ਓਧਰ ਦੂਜੇ ਪਾਸੇ ਜਾਂਚ ਅਧਿਕਾਰੀ ਨੇ ਮੌਕੇ ਤੇ ਜਾਕੇ ਹਲਾਤ ਦਾ ਜਾਇਜਾ ਲਿਆ ਅਤੇ ਕਿਹਾ ਕਿ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ, ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।