Punjab news

15 ਅਗਸਤ ਦੇ ਚਲਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡੇ ਪੱਧਰ ਤੇ ਚਲਾਇਆ ਗਿਆ ਚੈਕਿੰਗ ਅਭਿਆਨ ਜਗ੍ਹਾ ਜਗ੍ਹਾ ਤੇ ਨਾਕੇਬੰਦੀ ਕਰ, ਕੀਤੀ ਜਾ ਰਹੀ ਚੈਕਿੰਗ

ਅੰਮ੍ਰਿਤਸਰ 15 ਅਗਸਤ ਨੂੰ ਲੈ ਕੇ ਦੇਸ਼ ਭਰ ਵਿੱਚ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਪੁਲਿਸ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਮੁਸਤੇਦ ਦਿਖਾਈ ਦੇ ਰਿਹਾ ਹੈ। ਜਿਸ ਦੇ ਚਲਦੇ ਅੰਮ੍ਰਿਤਸਰ ਵਿੱਚ ਵੀ 15 ਅਗਸਤ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਭਰ ਵਿੱਚ ਨਾਕਾਬੰਦੀ ਕਰ ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ। ਜਿਸਦੇ ਚਲਦੇ ਅੱਜ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਹੋਟਲਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਤੇ ਹੋਟਲਾਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਗਈ ਉੱਥੇ ਹੀ ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ 15 ਅਗਸਤ ਆਜ਼ਾਦੀ ਦਿਹਾੜੇ ਨੂੰ ਲੈ ਕੇ ਅਸੀਂ ਚੈਕਿੰਗ ਬਿਆਨ ਚਲਾਇਆ ਹੈ ਜਿਸ ਦੇ ਚਲਦੇ ਹੋਟਲਾਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕੋਈ ਮਾੜਾ ਅਨਸਰ ਹੋਟਲਾਂ ਵਿੱਚ ਕਮਰਾ ਲੈ ਕੇ ਕੋਈ ਅਨਸਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਉਹਨਾਂ ਕਿਹਾ ਕਿ ਅਸੀਂ ਹੋਟਲ ਦੇ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਹੋਟਲ ਦਾ ਕਮਰਾ ਜੇਕਰ ਤੁਸੀਂ ਕਿਰਾਏ ਤੇ ਦਿੰਦੇ ਹੋ ਤਾਂ ਉਸ ਵਿਅਕਤੀ ਕੋਲੋਂ ਤੁਸੀਂ ਉਸਦੀ ਸ਼ਨਾਖਤ ਆਡੈਂਟੀ ਕਾਰਡ ਵਗੈਰਾ ਜਰੂਰ ਲਓ ਤਾਂ ਜੌ ਉਸ ਵਿਅਕਤੀ ਦੀ ਸ਼ਿਨਾਖਤ ਹੋ ਸਕੇ

ਇਸ ਮੌਕੇ ਹੋਟਲ ਮਾਲਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਲੱਕੜ ਮੰਡੀ ਇਲਾਕੇ ਦੇ ਵਿੱਚ ਹੋਟਲਾਂ ਦੇ ਵਿੱਚ ਆ ਕੇ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਕਿ 15 ਅਗਸਤ ਨੂੰ ਲੈ ਕੇ ਪੁਲਿਸ ਵੱਲੋਂ ਇਹ ਜੋ ਬਿਆਨ ਚਲਾਇਆ ਗਿਆ ਬਹੁਤ ਵਧੀਆ ਗੱਲ ਹੈ ਉਹਨਾਂ ਕਿਹਾ ਕਿ ਸਾਨੂੰ ਪੁਲਿਸ ਵੱਲੋਂ ਸਮਝਾਇਆ ਜਾ ਰਿਹਾ ਹੈ ਕਿ ਕੋਈ ਵੀ ਵਿਅਕਤੀ ਜੇਕਰ ਸਾਡੇ ਹੋਟਲ ਵਿੱਚ ਕਮਰਾ ਲੈਂਦਾ ਹੈ ਤਾਂ ਉਸ ਕੋਲੋਂ ਉਸ ਦੀ ਸ਼ਨਾਖਤ ਦੇ ਲਈ ਆਧਾਰ ਕਾਰਡ ਜਰੂਰ ਲਿੱਤਾ ਜਾਵੇ ਤਾਂ ਜੋ ਪਤਾ ਚੱਲ ਸਕੇ ਕਿ ਉਹ ਵਿਅਕਤੀ ਕੌਣ ਹੈ ਕਿੱਥੋਂ ਆਇਆ ਹੈ ਉਹਨਾਂ ਕਿਹਾ ਕਿ ਮਾੜੇ ਅਨਸਰ ਕੋਈ ਅਨਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕਣ ਜਿਸ ਦੇ ਚਲਦੇ ਇਹ ਬਿਆਨ ਚਲਾਇਆ ਗਿਆ ਹੈ। ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇ ਹਾਂ।

Comment here

Verified by MonsterInsights