ਲਗਾਤਾਰ ਹੀ ਸੋਸ਼ਲ ਮੀਡੀਆ ਤੇ ਅੰਮ੍ਰਿਤਸਰ ਦੇ ਮਜੀਠਾ ਰੋਡ ਦੀ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਧੱਕੇ ਨਾਲ ਘੜੀਸ ਕੇ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਇੱਕ ਦੁਕਾਨਦਾਰ ਤੇ ਗਾਹਕ ਦੀ ਬਹਿਸ ਹੋਈ ਸੀ ਇਸ ਵਿੱਚ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਗ੍ਰਾਹਕ ਨੂੰ ਘਸੀਟ ਕੇ ਆਪਣੀ ਗੱਡੀ ਦੇ ਵਿੱਚ ਬਿਠਾ ਲਿਆ ਅਤੇ ਉਸ ਯੁਵਕ ਦੇ ਨਾਲ ਇੱਕ ਛੋਟੀ ਬੱਚੀ ਵੀ ਸੀ ਅਤੇ ਬੱਚੀ ਰੋ ਰੋ ਕੇ ਆਪਣੇ ਪਾਪਾ ਨੂੰ ਬਚਾਉਣ ਦੀ ਗੱਲ ਕਰ ਰਹੀ ਸੀ ਲੇਕਿਨ ਪੁਲਿਸ ਨੇ ਛੋਟੀ ਬੱਚੀ ਦਾ ਵੀ ਕੋਈ ਲਿਹਾਜ਼ ਨਹੀਂ ਕੀਤਾ ਅਤੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਉੱਥੇ ਹੀ ਦੁਕਾਨਦਾਰ ਦੇ ਲੜਕੇ ਨੇ ਦੱਸਿਆ ਕਿ ਇੱਕ ਲੜਕਾ ਜੋ ਸਾਡੀ ਦੁਕਾਨ ਤੋਂ ਆਪਣੇ ਬੱਚੇ ਦੇ ਲਈ ਜੁੱਤੀ ਲੈਣ ਦੇ ਲਈ ਆਇਆ ਸੀ ਉਸਨੇ ਕਾਫੀ ਸ਼ਰਾਬ ਪੀ ਰੱਖੀ ਸੀ ਤੇ ਮੇਰੇ ਪਿਤਾ ਜੀ ਨਾਲ ਪੈਸਿਆਂ ਤੇ ਲੈਣ ਦੇਣ ਤੋਂ ਝਗੜਾ ਹੋ ਗਿਆ ਤੇ ਉਸ ਨੇ ਮੇਰੇ ਪਿਤਾ ਜੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹਾਂਜੀ ਤੇ ਕੋਲ ਖੜੇ ਗਾਕਾਂ ਸਾਹਮਣੇ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਪਿਆ ਜਿੱਦਾ ਚਲਦੇ ਵਧੀਆ ਮੇਰੇ ਪਿਤਾ ਜੀ ਨੇ ਇਹਦੀ ਸ਼ਿਕਾਇਤ ਥਾਣਾ ਮਜੀਠਾ ਰੋਡ ਤੇ ਪੁਲਿਸ ਅਧਿਕਾਰੀ ਨੂੰ ਕੀਤੀ ਤੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਤੇ ਉਹ ਨੌਜਵਾਨ ਨੇ ਉਹਨਾਂ ਨਾਲ ਵੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਹੱਥੋਪਾਈ ਹੋਣ ਦੀ ਕੋਸ਼ਿਸ਼ ਕੀਤੀ ਜਿਸ ਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ। ਜਿੱਥੇ ਚੱਲਦੇ ਫਿਰ ਅਸੀਂ ਇਸ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਕੀਤੀ ਤੇ ਪੁਲਿਸ ਅਧਿਕਾਰੀ ਨੂੰ ਆਪਣੇ ਨਾਲ ਲੈ ਗਏ
ਉੱਥੇ ਹੀ ਥਾਣਾ ਮਜੀਠਾ ਰੋਡ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਇੱਕ ਰਵੀ ਜੁੱਤੀ ਹਾਊਸ ਦੇ ਮਾਲਕ ਦੀ ਸ਼ਿਕਾਇਤ ਆਈ ਸੀ ਕਿ ਉਹਨਾਂ ਦੀ ਦੁਕਾਨ ਤੇ ਇੱਕ ਸ਼ਰਾਬੀ ਨੌਜਵਾਨ ਉਹਨਾਂ ਨਾਲ ਲੜਾਈ ਝਗੜਾ ਤੇ ਕੁੱਟਮਾਰ ਕਰ ਰਿਹਾ ਹੈ। ਜਦੋਂ ਅਸੀਂ ਮੌਕੇ ਤੇ ਪੁੱਜੇ ਤੇ ਉਹ ਸਾਡੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਅਸੀਂ ਉਸ ਨੂੰ ਨਾਲ ਲਿਜਾ ਕੇ ਉਸਦਾ ਮੈਡੀਕਲ ਕਰਵਾਇਆ ਜਿਸ ਦੇ ਵਿੱਚ ਅਲਕੋਹਲ ਪਾਈ ਗਈ ਹੈ। ਅਸੀਂ ਉਸ ਦੇ ਖਿਲਾਫ ਜੋ ਬਣਦੀ ਕਾਰਵਾਈ ਹੈ ਉਹ ਕਰ ਦਿੱਤੀ ਹੈ
Comment here