News

ਗ੍ਰਾਮ ਪੰਚਾਇਤ ਤੇ ਬੀਡੀਪੀਓ ‘ਤੇ ਲੱਗੇ ਜ਼ਮੀਨ ਹੜਪਣ ਦੇ ਦੋਸ਼ ਕੈਮਰੇ ਸਾਹਮਣੇ ਦੱਸੇ ਤੱਥ ਓਧਰ ਬੀਡੀਪੀਓ ਨੇ ਦਿੱਤੀ ਸਫਾਈ |

ਮਾਮਲਾ ਅੰਮ੍ਰਿਤਸਰ ਦੇ ਪਿੰਡ ਸਾਘੜਾ ਤੋ ਸਾਹਮਣੇ ਆਇਆ ਹੈ ਜਿਸ ਵਿਚ ਅਵਤਾਰ ਸਿੰਘ ਵਲੋ ਗ੍ਰਾਮ ਪੰਚਾਇਤ ਅਤੇ ਪ੍ਰਸਾਸ਼ਨਿਕ ਅਧਿਕਾਰੀਆ ਉਪਰ ਉਸਦੀ ਰਜਿਸਟਰੀ ਵਾਲੀ ਜਮੀਨ ਚੋ ਰਾਹ ਕਢਣ ਲਈ ਨਿਸ਼ਾਨਦੇਹੀ ਕਰਨ ਦੇ ਆਰੋਪ ਲਗਾਏ ਹਨ।

ਇਸ ਸੰਬਧੀ ਜਾਣਕਾਰੀ ਸਾਂਝੀ ਕਰਦਿਆ ਪੀੜੀਤ ਨੋਜਵਾਨ ਅਵਤਾਰ ਸਿੰਘ ਨੇ ਦਸਿਆ ਕਿ ਇਹ ਜਮੀਨ ਉਸਦੀ ਪੁਸ਼ਤੈਨੀ ਜਮੀਨ ਜੋ ਕਿ ਰਜਿਸਟਰੀ ਮੇਰੇ ਨਾਮ ਤੇ ਹੋਈ ਪਈ ਹੈ ਅਤੇ ਸਾਡੇ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪ੍ਰਸਾਸ਼ਨਿਕ ਅਧਿਕਾਰੀਆ ਵਲੋ ਇਸਦੀ ਗਲਤ ਨਿਸ਼ਾਨਦੇਹੀ ਕਰਵਾ ਕੇ ਸਾਡੀ ਜਮੀਨ ਤੇ ਬਣੀ ਖੁਰਲੀ ਅਤੇ ਰੂੜੀ ਨੂੰ ਢਾਂਹ ਰਸਤਾ ਕਢਿਆ ਜਾ ਰਿਹਾ ਹੈ ਜਿਸ ਸੰਬਧੀ ਸਾਡੇ ਕੌਲ ਕੋਰਟ ਦਾ ਸਟੇਅ ਹੌਣ ਦੇ ਬਾਵਜੂਦ ਵੀ ਸਾਨੂੰ ਇਨਸ਼ਾਫ ਨਹੀ ਮਿਲਿਆ ਪੁਲਿਸ ਅਤੇ ਪ੍ਰਸਾਸ਼ਨਿਕ ਅਧਿਕਾਰੀਆ ਵਲੋ ਸਾਡੀ ਬਣਦੀ ਜਮੀਨ ਉਪਰ ਨਿਸ਼ਾਨਦੇਹੀ ਕਰਵਾ ਰਸਤਾ ਕਢਿਆ ਗਿਆ ਹੈ ਜੋ ਕਿ ਸਰਾਸਰ ਧੱਕਾ ਹੈ।

ਇਸ ਸੰਬਧੀ ਗਲਬਾਤ ਕਰਦੀਆ ਹਲਕਾ ਅਟਾਰੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਬਲਜੀਤ ਸਿੰਘ ਨੇ ਦੱਸਿਆ ਕਿ ਅਸੀ ਬੀਡੀਪੀਉ ਦੀ ਕੌਰਟ ਦੇ ਨਿਰਦੇਸ਼ਾ ਉਪਰ ਚਲਦਿਆ ਕੰਪਿਊਟਰ ਨਾਲ ਪੂਰੀ ਤਰਾਂ ਨਾਲ ਸਹੀ ਢੰਗ ਨਾਲ ਗ੍ਰਾਮ ਪੰਚਾਇਤ ਅਤੇ ਪੁਲੀਸ ਪ੍ਰਸ਼ਾਸਨ ਦੇ ਸਾਹਮਣੇ ਕੀਤੀ ਹੈ ਜਿਸ ਵੀ ਕੋਈ ਸੰਕਾ ਨਹੀ ਹੈ।

Comment here

Verified by MonsterInsights