ਇੱਕ ਪਾਸੇ ਦੇਸ਼ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਉਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਅੰਮ੍ਰਿਤਸਰ ਪੁਲਿਸ ਵੱਲੋਂ ਚੱਪੇ ਚੱਪੇ ਤੇ ਨਾਕੇਬੰਦੀਆਂ ਕਰਕੇ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਏ ਰੱਖਣ ਦਾ ਦਾਅਵਾ ਕੀਤਾ ਜਾ ਰਿਹਾ ਉੱਥੇ ਹੀ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਅੰਮ੍ਰਿਤਸਰ ਪੁਲਿਸ ਵੱਲੋਂ ਰਾਮ ਤੀਰਥ ਰੋਡ ਤੇ ਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਟੈਂਪਰੇਲੀ ਨੰਬਰ ਤੇ ਆ ਰਹੀ ਇੱਕ ਕਾਲੇ ਰੰਗ ਦੀ ਥਾਰ ਗੱਡੀ ਨੂੰ ਰੋਕ ਕੇ ਜਦੋਂ ਪੁਲਿਸ ਨੇ ਉਸਦੀ ਚੈਕਿੰਗ ਕੀਤੀ ਤਾਂ ਉਸਦੇ ਵਿੱਚ ਇੱਕ ਵਿਅਕਤੀ ਕੋਲੋਂ ਤਿੰਨ ਪਿਸਤੋਲ 30 ਬੋਰ ਅਤੇ ਤਿੰਨ ਰੋਂਦ ਬਰਾਮਦ ਹੋਏ ਹਨ ਇਸ ਤੋਂ ਬਾਅਦ ਪੁਲਿਸ ਨੇ ਕਾਰ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੀ ਪਹਿਚਾਨ ਹਰ ਸਵਰੂਪ ਸਿੰਘ ਦੇ ਰੂਪ ਵਿੱਚ ਹੋਈ ਹੈ ਜੋ ਕਿ ਮਜੀਠਾ ਦੇ ਨਜ਼ਦੀਕ ਨਾਕਲਾ ਦਾ ਰਹਿਣ ਵਾਲਾ ਹੈ ਉਸਨੇ ਦੱਸਿਆ ਕਿ ਇਸ ਨੂੰ ਗ੍ਰਿਫਤਾਰ ਕਰਕੇ ਬਰੀਕੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਵਿਅਕਤੀ ਪਿਸਤੋਲ ਕਿਸ ਜਗ੍ਹਾ ਤੋਂ ਲੈ ਕੇ ਆਇਆ ਤੇ ਇੱਥੇ ਕਿਸ ਨੂੰ ਪਿਸਤੋਲ ਦੇਣੇ ਸੀ ਜਾਂ ਕਿਸੇ ਵਾਰਦਾਤ ਨੂੰ ਤਾਂ ਅੰਜਾਮ ਨਹੀਂ ਸੀ ਦੇਣਾ ਇਸ ਸਾਰੇ ਮਾਮਲੇ ਬਾਰੇ ਇਸ ਆਰੋਪੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਨਾਲ ਹੀ ਪੁਲਿਸ ਕਮਿਸ਼ਨਰ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਹੁਣ ਤੱਕ 155 ਆਰੋਪੀ ਗ੍ਰਫਤਾਰ ਕੀਤੇ ਹਨ। ਅਤੇ ਇਸ ਦੇ ਨਾਲ ਹੀ ਮੈਂ ਕਿਹਾ ਕਿ ਹੁਣ ਤੱਕ ਹੈਰੋਇਨ ਦੀ 32 ਕਿਲੋ 550 ਗ੍ਰਾਮ ਦੀ ਖੇਪ ਵੀ ਉਹ ਬਰਾਮਦ ਕਰ ਚੁੱਕੇ ਹਨ |
ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਵੱਡੇ ਸਫਲਤਾ ਤਿੰਨ ਨਜਾਇਜ਼ ਪਿਸਤੌਲਾਂ ਸਮੇਤ ਆਰੋਪੀ ਨੂੰ ਕੀਤਾ ਕਾਬੂ ਕੀਤੀ ਜਾ ਰਹੀ ਪੁੱਛਗਿਛ |

Related tags :
Comment here