Site icon SMZ NEWS

ਨਸ਼ੇੜੀਆਂ ਨੂੰ ਰੋਕਣਾ ਨੌਜਵਾਨ ਨੂੰ ਪਿਆ ਮਹਿੰਗਾ ਘਰ ਤੇ ਕਰ’ਤਾ ਹਮਲਾ, ਵੀਡੀਓ ਹੋ ਗਈ ਵਾਇਰਲ |

ਮਾਮਲਾ ਅੰਮ੍ਰਿਤਸਰ ਦੀ ਚੌਕੀ ਬੀ ਬਲਾਕ ਅਧੀਨ ਆਉਦੇ ਇਲਾਕਾ ਢਪਈ ਤੋ ਸਾਹਮਣੇ ਆਇਆ ਹੈ ਜਿਥੋ ਦੇ ਰਹਿਣ ਵਾਲੇ ਅੰਗਰੇਜ ਸਿੰਘ ਨੂੰ ਚੋਕ ਵਿਚ ਨਸ਼ੇ ਕਰਨ ਅਤੇ ਲੜਕੀਆ ਨੂੰ ਛੇੜਣ ਵਾਲੇ ਨੋਜਵਾਨਾ ਨੂੰ ਰੋਕਣਾ ਮਹਿੰਗਾ ਪੈ ਗਿਆ ਜਿਸਦੇ ਚਲਦੇ ਨੋਜਵਾਨਾ ਵਲੋ ਅੰਗਰੇਜ ਸਿੰਘ ਦੇ ਘਰ ਤੇਜਧਾਰ ਹਥਿਆਰਾ ਨਾਲ ਹਮਲਾ ਕਰ ਦਿਤਾ ਜਿਸ ਸੰਬਧੀ ਇਲਾਕੇ ਦੇ ਮੌਹਤਬਰਾ ਦਾ ਕਹਿਣਾ ਹੈ ਕਿ ਉਹਨਾ ਵਲੋ ਕਈ ਵਾਰ ਇਹਨਾ ਨੋਜਵਾਨਾ ਨੂੰ ਅਜਿਹਾ ਕਰਨ ਤੋ ਰੋਕਿਆ ਗਿਆ ਹੈ ਪਰ ਅਜ ਬਾਰ ਬਾਰ ਸਮਝਾਉਣ ਤੋ ਬਾਦ ਵੀ ਇਹ ਆਪਣੀ ਹਰਕਤਾ ਤੋ ਬਾਜ ਨਹੀ ਆ ਰਹੇ ਜਿਸਦੇ ਚਲਦੇ ਹੁਣ ਅਸੀ ਇਲਾਕੇ ਦੇ ਮੋਹਤਬਰਾ ਦੇ ਨਾਲ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਵਾਂਗੇ।

ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜੀਤ ਅੰਗਰੇਜ ਸਿੰਘ ਨੇ ਦੱਸਿਆ ਕਿ ਉਹਨਾ ਵਲੋ ਕਈ ਵਾਰ ਇਹਨਾ ਦਬੰਗਿਆ ਨੂੰ ਚੋਕ ਵਿਚ ਨਸ਼ੇ ਕਰਨ ਸ਼ਰਾਬਾ ਪੀਣ ਅਤੇ ਲੌਕਾ ਦੀਆਂ ਧੀਆਂ ਭੈਣਾ ਨੂੰ ਛੇੜਨ ਤੋ ਰੋਕਿਆ ਗਿਆ ਹੈ ਜਿਸਦੀ ਰਜਿੰਸ਼ ਦੇ ਚਲਦੇ ਇਹਨਾ ਵਲੋ ਮੇਰੇ ਘਰ ਦਾ ਗੇਟ ਤੇਜ ਹਥਿਆਰਾ ਨਾਲ ਵਢ ਦਿਤਾ ਹੈ ਅਤੇ ਮਸਾ ਭਜ ਕੇ ਜਾਨ ਬਚਾਈ ਹੈ ਅਤੇ ਅਸੀ ਪੁਲਿਸ ਕੌਲੌ ਇਨਸ਼ਾਫ ਦੀ ਮੰਗ ਕਰਦੇ ਹਾਂ।

ਇਸ ਸੰਬਧੀ ਪੁਲਿਸ ਚੌਕੀ ਬੀ-ਬਰਾਕ ਦੇ ਇੰਚਾਰਜ ਨੇ ਦੱਸਿਆ ਕਿ ਫਿਲਹਾਲ ਘਟਨਾ ਵਾਲੀ ਜਗਾ ਉਪਰ ਉਹ ਜਾਂਚ ਕਰਨ ਗਏ ਸਨ ਪਰ ਅਜੇ ਤਕ ਕਿਸੇ ਦੀ ਵੀ ਦਰਖਾਸ਼ਤ ਸਾਹਮਣੇ ਨਹੀ ਆਈ ਹੈ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।

Exit mobile version