Punjab news

ਲੁਧਿਆਣਾ ‘ਚ Birthday ਪਾਰਟੀ ਦੌਰਾਨ ਹਵਾਈ ਫਾ/ਇ/ਰ, ਵੀਡੀਓ ਵਾਇਰਲ MLA ਦੀ ਸਫਾਰਿਸ਼ ਤੇ ਬਣਿਆ ਸੀ ਆਲ ਇੰਡੀਆ ਲਾਇਸੰਸ

ਇੱਕ ਵੀਡੀਓ ਸੋਸ਼ਲ ਵੀਡਿਓ ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਜਿਸ ਵਿਚ ਨੌਜਾਵਨ ਜਨਮ ਦਿਨ ਦੀ ਪਾਰਟੀ ਵਿਚ ਇਕ ਨੌਜਵਾਨ ਗੋਲੀਆਂ ਚਲਾ ਰਿਹਾ ਹੈ।ਸੂਤਰਾ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਇਹ ਵੀਡਿਓ ਪੱਖੋਵਾਲ ਰੋਡ ‘ਤੇ ਬਣੇ ਪੈਲੇਸ ਵਿਚ ਜਨਮ ਦਿਨ ਦੀ ਪਾਰਟੀ ਮਨਾ ਰਹੇ ਨੌਜਵਾਨਾਂ ਦੀ ਹੈ । ਜਿੱਥੇ ਕਿ ਨੌਜਵਾਨ ਨੇ ਹਵਾ ਵਿੱਚ ਤਿੰਨ ਗੋਲੀਆਂ ਚਲਾ ਦਿੱਤੀਆਂ। ਕੋਲ ਖੜ੍ਹੇ ਇੱਕ ਨੌਜਵਾਨ ਨੇ ਆਪਣੇ ਮੋਬਾਈਲ ‘ਤੇ ਵੀਡੀਓ ਬਣਾ ਲਈ। ਕੁਝ ਲੋਕਾਂ ਨੇ ਇਸ ਵੀਡੀਓ ਨੂੰ ਆਪਣੇ ਮੋਬਾਈਲ ਸਟੇਟਸ ‘ਤੇ ਵੀ ਪਾ ਦਿੱਤਾ, ਜੋ ਹੁਣ ਵਾਇਰਲ ਹੋ ਗਿਆ ਹੈ। ਜਾਣਕਾਰੀ ਮਿਲੀ ਹੈ। ਕਿ ਨੌਜਵਾਨ ਵਿਧਾਇਕ ਦੇ ਬਹੁਤ ਨੇੜੇ ਹਨ। ਪੁਲਸ ਦੇ ਉੱਚ ਅਧਿਕਾਰੀ ਵੀ ਇਸ ਵੀਡਿਓ ਦੇ
ਸਾਹਮਣੇ ਆਉਣ ਤੋਂ ਬਾਅਦ ਪੁਲਿਸ ਕੁਝ ਨਹੀਂ ਬੋਲ ਰਹੇ ਮਾਮਲੇ ਤੇ ਚੁੱਪੀ ਧਾਰੀ ਹੋਈ ਹੈ। ਇਹ ਵੀ ਚਰਚਾ ਹੈ। ਕਿ ਗੋਲੀ ਚਲਾਉਣ ਵਾਲੇ ਨੌਜਵਾਨ ਦਾ ਰਿਵਾਲਵਰ ਲਾਇਸੈਂਸ ਇੱਕ ਵਿਧਾਇਕ ਦੀ ਸਿਫ਼ਾਰਿਸ਼ ‘ਤੇ ਪਾਸ ਕੀਤਾ ਗਿਆ ਹੈ। ਦਸਣਯੋਗ ਹੈ। ਕਿ ਇਹ ਮਾਮਲਾ ਸ਼ਨੀਵਾਰ ਦੇਰ ਰਾਤ ਦਾ ਹੈ। ਪੱਖੋਵਾਲ ਰੋਡ ‘ਤੇ ਸਥਿਤ ਇਕ ਮਸ਼ਹੂਰ ਮੈਰਿਜ ਪੈਲਸ ਦੀ ਹੈ। ਜਿੱਥੇ ਇੱਕ ਨੌਜਵਾਨ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਦੋਸਤ ਇਕੱਠੇ ਹੋ ਗਏ ਸਨ। ਪਹਿਲਾਂ ਕੇਕ ਕੱਟਿਆ ਗਿਆ ਅਤੇ ਬਾਅਦ ਵਿੱਚ ਪਾਰਟੀ ਵਿੱਚ ਸ਼ਾਮਲ ਇੱਕ ਨੌਜਵਾਨ ਨੇ ਆਪਣਾ ਰਿਵਾਲਵਰ ਕੱਢ ਲਿਆ ਅਤੇ ਹਵਾ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਗੋਲੀਆਂ ਚਲਾਈਆਂ। ਉਸ ਦੀਆਂ ਇਹ ਸਾਰੀਆਂ ਹਰਕਤਾਂ ਉਸ ਦੇ ਨੇੜੇ ਰਹਿੰਦੇ ਇਕ ਦੋਸਤ ਨੇ ਆਪਣੇ ਮੋਬਾਈਲ ‘ਤੇ ਵੀਡੀਓ ਬਣਾ ਕੇ ਕੈਦ ਕਰ ਲਈਆਂ। ਪਤਾ ਲੱਗਾ ਹੈ।ਕੀ ਨੌਜਵਾਨ ਦਾਆਲ ਇੰਡੀਆ ਲਾਇਸੈਂਸ ਕੁਝ ਮਹੀਨੇ ਪਹਿਲਾਂ ਹੀ ਬਣਿਆ ਸੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹਵਾ ਵਿਚ ਗੋਲੀ ਚਲਾਉਣ ਵਾਲੇ ਵਿਅਕਤੀ ਦਾ ਹਥਿਆਰ ਲਾਇਸੈਂਸ ਵਾਲਾ ਹੈ। ਜਦੋਂਕਿ ਨੌਜਵਾਨ ਇੱਕ ਵਿਧਾਇਕ ਦਾ ਵੀ ਕਰੀਬੀ ਹੈ। ਉਕਤ ਵਿਧਾਇਕ ਦੀ ਸਿਫਾਰਿਸ਼ ‘ਤੇ ਇਸ ਦਾ ਲਾਇਸੈਂਸ ਆਲ ਇੰਡੀਆ ਲਈ ਕੁਝ ਮਹੀਨੇ ਪਹਿਲਾਂ ਹੀ ਬਣਾਇਆ ਗਿਆ ਸੀ। ਇਸ ਸਬੰਧੀ ਸਦਰ ਥਾਣੇ ਦੇ ਐਸਐਚਓ ਹਰਸ਼ਵੀਰ ਸਿੰਘ ਨੇ ਦੱਸਿਆ ਕਿ ਵੀਡੀਓ ਉਨ੍ਹਾਂ ਕੋਲ ਪਹੁੰਚ ਗਈ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਕਈ ਪੈਲੇਸਾਂ ਵਿੱਚ ਚੈਕਿੰਗ ਵੀ ਕੀਤੀ ਗਈ ਹੈ। ਦੋਸ਼ੀ ਦੀ ਪਛਾਣ ਹੁੰਦੇ ਹੀ ਤੁਰੰਤ ਕਾਰਵਾਈ ਕੀਤੀ ਜਾਵੇਗੀ।

Comment here

Verified by MonsterInsights