
ਅੰਮ੍ਰਿਤਸਰ ਦੇ ਲੋਹਗੜ੍ਹ ਚੌਂਕ ਵਿੱਚ ਹਿੰਦੁਸਤਾਨ ਬਸਤੀ ਦੇ ਲੋਕਾਂ ਵੱਲੋਂ ਅੱਜ ਦੇਰ ਸ਼ਾਮ ਸੜਕ ਜਾਮ ਕਰਕੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਨਾ ਸਾਡੇ ਘਰਾਂ ਵਿੱਚ ਬਿਜਲੀ ਆ ਰਹੀ ਹੈ ਤੇ ਨਾ ਹੀ ਸਾਡੇ ਘਰਾਂ ਵਿੱਚ ਪਾਣੀ ਆ ਰਿਹਾ ਹੈ ਗਰਮੀ ਦੇ ਮੌਸਮ ਦੇ ਚਲਦੇ ਬਹੁਤ ਬੁਰਾ ਹਾਲ ਹੋਇਆ ਪਿਆ ਹੈ। ਪਾਣੀ ਨੂੰ ਲੈ ਕੇ ਬੱਚੇ ਤਰਾਈ ਤਰਾਈ ਕਰ ਰਹੇ ਹਨ। ਪੀਣ ਨੂੰ ਘਰਾਂ ਵਿੱਚ ਪਾਣੀ ਤੱਕ ਨਹੀਂ ਹੈ। ਤੇ ਪਾਣੀ ਦੇ ਬਗੈਰ ਤੁਹਾਨੂੰ ਪਤਾ ਕੋਈ ਜ਼ਿੰਦਗੀ ਨਹੀਂ ਉਹਨਾਂ ਕਿਹਾ ਕਿ ਅਸੀਂ ਕਦੀ ਕਿਸੇ ਘਰੋਂ ਜਾ ਕੇ ਪਾਣੀ ਲੈ ਕੇ ਆਉਂਦੇ ਆ ਕਦੀ ਕਿਸੇ ਦੇ ਘਰੋਂ ਕਈ ਵਾਰ ਸਰਕਾਰੀ ਅਧਿਕਾਰੀਆਂ ਨੂੰ ਵੀ ਇਸ ਬਾਰੇ ਸ਼ਿਕਾਇਤ ਕਰ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਕਿਹਾ ਕਿ ਆਏ ਦਿਨ ਅਸੀਂ ਬਿਜਲੀ ਘਰ ਸ਼ਿਕਾਇਤ ਕਰਦੇ ਹਾਂ ਉਹਨਾਂ ਦੇ ਮੁਲਾਜ਼ਮ ਆ ਕੇ ਜੋੜ ਕਸ ਕੇ ਜਾਂਦੇ ਹਨ ਪਿੱਛੋਂ ਫਿਰ ਬੱਤੀ ਚਲੀ ਜਾਂਦੀ ਹੈ। ਪਰ ਕੋਈ ਇਹਦਾ ਸਹੀ ਹੱਲ ਨਹੀਂ ਕੱਢਿਆ ਜਾ ਰਿਹਾ ਜਿਸ ਦੇ ਚਲਦੇ ਅਸੀਂ ਤਿੰਨ ਦਿਨ ਤੋਂ ਬਿਜਲੀ ਪਾਣੀ ਤੋਂ ਮੁਹਤਾਜ ਹੋ ਕੇ ਬੈਠੇ ਹਾਂ ਜਿਸ ਦੇ ਚਲਦੇ ਰੋਸ਼ ਸਵਰੂਪ ਸਾਨੂੰ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਜੇਕਰ ਸਾਡੇ ਘਰਾਂ ਵਿੱਚ ਬਿਜਲੀ ਅਤੇ ਪਾਣੀ ਦੀ ਸੁਵਿਧਾ ਬਹਾਲ ਨਾ ਕੀਤੀ ਗਈ ਤਾਂ ਅਸੀਂ ਉਨਾ ਚਿਰ ਤੱਕ ਧਰਨਾ ਜਾਰੀ ਰੱਖਾਂਗੇ
ਉਥੇ ਹੀ ਦੁਰਗਿਆਣਾ ਚੌਂਕੀ ਤੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੀ ਉਹਨਾਂ ਕਿਹਾ ਕਿ ਸਾਨੂੰ ਪਤਾ ਲੱਗਾ ਸੀ ਕਿ ਲੋਕਾਂ ਵੱਲੋਂ ਸੜਕ ਜਾਮ ਕਰਕੇ ਟਰੈਫਿਕ ਸਮੱਸਿਆ ਪੈਦਾ ਕੀਤੀ ਗਈ ਹੈ ਅਸੀਂ ਮੌਕੇ ਦੇ ਪੁੱਜੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰਾਂ ਦੇ ਵਿੱਚ ਨਾ ਬਿਜਲੀ ਆ ਰਹੀ ਹੈ ਪਾਣੀ ਆ ਰਿਹਾ ਹੈ ਜਿਹਦੇ ਚਲਦੇ ਅਸੀਂ ਇਹ ਸੜਕ ਜਾਮ ਕਰਕੇ ਧਰਨਾ ਲਗਾ ਕੇ ਬੈਠੇ ਹਾਂ ਉਹਨਾਂ ਕਿਹਾ ਕਿ ਅਸੀਂ ਆਪਣੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਹੈ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਵੇਗੀ।