ਅੰਮ੍ਰਿਤਸਰ ਦੇ ਥਾਣਾ ਡੀ ਡਿਵੀਜ਼ਨ ਦੇ ਇਲਾਕ਼ੇ ਕਟੜਾ ਦੂਲੋ ਵਿੱਖੇ ਦੇਰ ਰਾਤ ਦੋ ਧਿਰਾਂ ਦਾ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਧਿਰ ਵਲੋਂ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਦੋ ਨੌਜਵਾਨਾਂ ਨੇ ਮੇਰੇ ਪਤੀ ਤੇ ਮੇਰੇ ਭਰਾ ਤੇ ਬੁਰੀ ਤਰਹਾਂ ਹਮਲਾ ਕੀਤਾ ਤੇ ਉਹਨਾਂ ਨਾਲ ਕੁੱਟਮਾਰ ਕੀਤੀ ਤੇ ਜਦੋਂ ਅਸੀਂ ਛਡਾਉਣ ਦੇ ਲਈ ਗਏ ਤੇ ਮੇਰੇ ਵੀ ਇੱਜਤ ਤੇ ਹੱਥ ਪਾਇਆ ਤੇ ਕੱਪੜੇ ਫਾੜ ਦਿੱਤੇ ਪੀੜਿਤ ਔਰਤ ਨੇ ਦੱਸਿਆ ਕਿ ਮੇਰੇ ਪਤੀ ਦੇ ਮੇਰੇ ਭਰਾ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ ਇਹਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਹੈ। ਉੱਥੇ ਹੀ ਪੀੜਿਤ ਦੇ ਪਰਿਵਾਰ ਨੇ ਮੀਡੀਆ ਨੂੰ ਗੱਲਬਾਤ ਕਰਦੇ ਇਹ ਦੱਸਿਆ ਕਿ ਮੇਰਾ ਭਰਾ ਤੇ ਮੇਰੇ ਪਤੀ ਕਿਸੇ ਕੰਮ ਦੇ ਲਈ ਬਾਹਰ ਗਏ ਸਨ ਤੇ ਸਾਡੇ ਨਜ਼ਦੀਕ ਹੀ ਰਹਿੰਦੇ ਦੋ ਭਰਾ ਉਹਨਾਂ ਨੇ ਮੇਰੇ ਪਤੀ ਤੇ ਮੇਰੇ ਭਰਾ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਹਨਾਂ ਨੂੰ ਸੱਟਾਂ ਲਗਾ ਦਿੱਤੀਆਂ ਉਹਨਾਂ ਦੱਸਿਆ ਕਿ ਉਹਨਾਂ ਨੇ ਮੇਰੇ ਪਤੀ ਜਾ ਮੇਰੇ ਭਰਾ ਕੋਲੋਂ ਫੋਨ ਮੰਗਿਆ ਸੀ ਤੇ ਉਹਨਾਂ ਨੇ ਨਹੀਂ ਦਿੱਤਾ ਤੇ ਉਹਨਾਂ ਦੋਵਾਂ ਭਰਾਵਾਂ ਨੇ ਮੇਰੇ ਪਤੀ ਦ ਮੇਰੇ ਭਰਾ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਹਨਾਂ ਨੂੰ ਕਾਫੀ ਸੱਟਾਂ ਵੀ ਲਗਾਈਆਂ ਜਿਸ ਦੇ ਨਾਲ ਉਹ ਜਖਮੀ ਹੋ ਗਏ ਜਦੋਂ ਸਾਨੂੰ ਇਹ ਸੂਚਨਾ ਦਾ ਪਤਾ ਲੱਗਾ ਤਾਂ ਅਸੀਂ ਮੌਕੇ ਤੇ ਪੁੱਜੇ ਤੇ ਉਹਨਾਂ ਨੂੰ ਛਡਾਉਣ ਦੇ ਲਈ ਗਏ ਤੇ ਉਹਨਾਂ ਨੇ ਮੇਰੀ ਇੱਜਤ ਤੇ ਵੀ ਹੱਥ ਪਾਇਆ ਤੇ ਮੇਰੇ ਕੱਪੜੇ ਫਾੜ ਦਿੱਤੇ ਇਹਦੇ ਚਲਦੇ ਅਸੀਂ ਆਪਣੇ ਭਰਾ ਨੂੰ ਤੇ ਆਪਣੇ ਪਤੀ ਨੂੰ ਹਸਪਤਾਲ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਅਸੀਂ ਇਸਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਹੈ ਤੇ ਪੁਲਿਸ ਅਧਿਕਾਰੀ ਵੀ ਜਾਂਚ ਕਰ ਰਹੇ ਹਨ।
ਉਥੇ ਹੀ ਥਾਣਾ ਡੀ ਡਵੀਜ਼ਨ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਰ ਰਾਤ ਕਟਰਾ ਦੁੱਲੋ ਵਿਖੇ ਦੋ ਧਿਰਾਂ ਦਾ ਝਗੜਾ ਹੋਇਆ ਸੀ ਜਿਸ ਦੇ ਚਲਦੇ ਇੱਕ ਧਿਰ ਨੂੰ ਸੱਟਾਂ ਲੱਗੀਆਂ ਹਨ ਤੇ ਅਸੀਂ ਡਾਟ ਕੱਟ ਕੇ ਦੇ ਦਿੱਤੀ ਹੈ ਜਿਨਾਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਦੇ ਲਈ ਭੇਜਿਆ ਗਿਆ ਹੈ। ਉੱਥੇ ਹੀ ਉਹਨਾਂ ਕਿਹਾ ਕਿ ਜੇਕਰ ਉਹਦੇ ਕੱਪੜੇ ਫਾੜੇ ਗਏ ਹਨ ਤੇ ਉਹਨਾਂ ਵੱਲੋਂ ਸ਼ਿਕਾਇਤ ਆਏਗੀ ਤੇ ਜੋ ਵੀ ਬੰਨਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ