ਸਵੇਰ ਤੋਂ ਹੀ ਲਗਾਤਾਰ ਪਟਿਆਲਾ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਪਟਿਆਲਾ ਸ਼ਹਿਰ ਦੇ ਵਿੱਚ ਮਸ਼ਹੂਰ ਚੌਂਕ ਲੌਰੀ ਗੇਟ ਵਿੱਚ ਇੱਕ ਨਾਮੀ ਲੈਬੋਟਰੀ ਦੀ ਦੁਕਾਨ ਮੀਹ ਤੋਂ ਬਾਅਦ ਇਕਦਮ ਧੱਸ ਗਈ ਅਤੇ ਹੌਲੀ ਹੌਲੀ ਉਪਰੋਂ ਟੁੱਟਣੀ ਸ਼ੁਰੂ ਹੋ ਗਈ। ਜਦੋਂ ਮਾਰਕੀਟ ਵਾਲਿਆਂ ਨੂੰ ਦੁਕਾਨ ਧਸੀ ਹੋਈ ਦਿਖੀ ਅਤੇ ਦੁਕਾਨ ਟੁੱਟਣ ਦਾ ਖਤਰਾ ਮਹਿਸੂਸ ਹੋਇਆ ਤਾਂ ਮਾਰਕੀਟ ਵਾਲਿਆਂ ਨੇ ਪੰਜਾਬ ਫਾਇਰ ਸਰਵਿਸ ਸਟੇਸ਼ਨ ਵਿੱਚ ਫੋਨ ਕਰਕੇ ਸੋਚ ਨਾ ਦਿੱਤੀ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਫਾਇਰ ਸਰਵਿਸ ਪਟਿਆਲਾ ਦੇ ਇੰਚਾਰਜ ਪਵਨ ਕੌਸ਼ਲ ਆਪਣੀ ਪੂਰੀ ਟੀਮ ਨਾਲ ਮੌਕੇ ਤੇ ਪਹੁੰਚੇ ਅਤੇ ਦੁਕਾਨਦਾਰਾਂ ਦੀ ਸਹਿਮਤੀ ਨਾਲ ਅਤੇ ਵੱਡੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਸ ਦੁਕਾਨ ਦੀ ਬਣਦੀ ਕਾਰਵਾਈ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਵਨ ਕੌਸ਼ਲ ਨੇ ਦੱਸਿਆ ਕਿ ਸਾਨੂੰ ਫੋਨ ਉੱਤੇ ਸੋਚਣਾ ਮਿਲੀ ਸੀ ਜਿਸ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਅਸੀਂ ਇੱਥੇ ਪਹੁੰਚੇ ਮੌਕੇ ਤੇ ਪਹੁੰਚ ਕੇ ਸਾਰਾ ਜਾਇਜ਼ਾ ਲੈਣ ਤੋਂ ਬਾਅਦ ਜੋ ਵੱਡੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਜੋ ਉਹਨਾਂ ਨੂੰ ਠੀਕ ਲੱਗਿਆ ਉਹ ਕੀਤਾ ਜਾ ਰਿਹਾ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਦੁਕਾਨ ਤਸਣ ਦਾ ਕਾਰਨ ਹਾਲੇ ਪਤਾ ਨਹੀਂ ਲੱਗ ਪਾਇਆ ਹੈ ਜਦੋਂ ਇਹ ਕਾਰਵਾਈ ਮੁਕੰਮਲ ਹੁੰਦੀ ਹੈ ਉਸ ਤੋਂ ਬਾਅਦ ਪੂਰੀ ਕਾਰਵਾਈ ਕੀਤੀ ਜਾਏਗੀ ਅਤੇ ਵੇਖਿਆ ਜਾਏਗਾ ਕੀ ਕਾਰਨ ਰਿਹਾ ਦੁਕਾਨ ਧੱਸਣ ਦਾ ।
Comment here