ਪਟਿਆਲਾ ਦੇ ਅਬਲੋਵਾਲ ਸਥਿਤ ਭਾਖੜਾ ਨਹਿਰ ਦੇ ਵਿੱਚ ਅੱਜ ਨਹਾਉਂਦੇ ਵਕਤ ਰੀਲ ਬਣਾ ਰਹੇ 2 ਅੱਲੜ ਉਮਰੇ ਬੱਚਿਆਂ ਨਾਲ ਵੱਡਾ ਹਾਦਸਾ ਵਾਪਰ ਚੁੱਕਿਆ ਹੈ ਦੱਸ ਦਈਏ ਕਿ REEL ਬਣਾਉਂਦਿਆਂ ਵਕਤ 2 ਬੱਚੇ ਭਾਖੜਾ ਨਹਿਰ ਦੇ ਵਿੱਚ ਡੁੱਬ ਚੁੱਕੇ ਨੇ ਜਿਨਾਂ ਦੀ ਭਾਲ ਗੋਤਾਖੋਰਾਂ ਵੱਲੋਂ ਲਗਾਤਾਰ ਜਾ ਰਹੀ ਹੈ ਡੁੱਬਣ ਵਾਲੇ ਬੱਚਿਆਂ ਦੀ ਪਹਿਚਾਨ 14 ਸਾਲ ਕਰਨ ਕੁਮਾਰ ਅਤੇ 17 ਸਾਲ ਦੇ ਸਾਹਿਲ ਕੁਮਾਰ ਵਜੋਂ ਹੋਈ ਹੈ ਜਿਹੜੇ ਆਪਣੇ 2 ਹੋਰ ਸਾਥੀਆਂ ਦੇ ਨਾਲ ਭਾਖੜਾ ਦੇ ਉੱਪਰ ਗਰਮੀ ਤੋਂ ਰਾਹਤ ਪਾਉਣ ਦੇ ਲਈ ਨਹਾਣ ਦੇ ਲਈ ਪਹੁੰਚੇ ਸਨ ਲੇਕਿਨ ਇਨੇ ਵਿੱਚ ਹੀ 14 ਸਾਲ ਦਾ ਕਰਨ ਭਾਖੜਾ ਦੇ ਵਿੱਚ ਛਾਲ ਲਗਾਉਂਦਾ ਹੈ ਅਤੇ ਪਾਣੀ ਦੇ ਤੇਜ਼ ਵਹਾਵ ਦੇ ਵਿੱਚ ਉਹ ਰੁੜ ਜਾਂਦਾ ਹੈ ਜਿਸ ਨੂੰ ਬਚਾਉਣ ਦੇ ਲਈ ਜਦੋਂ ਸਾਹਿਲ ਛਾਲ ਮਾਰਦਾ ਹੈ ਤਾਂ ਕਰਨ ਉਸਨੂੰ ਜੱਫੀ ਪਾ ਲੈਂਦਾ ਹੈ ਜਿਸ ਨਾਲ ਦੋਵੇਂ ਬੱਚੇ ਭਾਖੜਾ ਨਹਿਰ ਦੇ ਵਿੱਚ ਡੁੱਬ ਚੁੱਕੇ ਨੇ ਨਾਭਾ ਰੋਡ ਦੇ ਭਾਖੜਾ ਨਹਿਰ ਦੇ ਉੱਪਰ ਬੋਲੇ ਸ਼ੰਕਰ ਡਾਈਵਰ ਕਲੱਬ ਦੇ ਗੋਤਾਖੋਰ ਬੱਚਿਆਂ ਨੂੰ ਲੱਭਣ ਲਈ ਮੁਹਿੰਮ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ