ਪੰਜਾਬ ਦੇ ਜਲੰਧਰ ਦੇ ਸੁਦਾਮਾ ਨਗਰ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਾਣਕਾਰੀ ਮੁਤਾਬਕ ਆਪਣੇ ਸਹੁਰਿਆਂ ਤੋਂ ਪਰੇਸ਼ਾਨ ਇਕ 28 ਸਾਲਾ ਨੌਜਵਾਨ ਨੇ ਪਹਿਲਾਂ ਕਰੀਬ 6 ਮਿੰਟ ਦੀ ਲਾਈਵ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਉਸ ਨੇ ਲਾਈਵ ਦੌਰਾਨ ਫਾ ਹਾ ਲੈ ਲਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ ਉਰਫ ਗੋਲਡੀ ਵਜੋਂ ਹੋਈ ਹੈ। ਖੁਦਕੁਸ਼ੀ ਦਾ ਉਦੋਂ ਪਤਾ ਲੱਗਾ ਜਦੋਂ ਪਰਿਵਾਰਕ ਮੈਂਬਰਾਂ ਨੇ ਪੱਖੇ ਨਾਲ ਲਟਕਦੀ ਲਾਸ਼ ਦੇਖੀ। ਥਾਣਾ-7 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਵੀਡੀਓ ਅਤੇ ਮ੍ਰਿਤਕ ਦੇ ਭਰਾ ਅਨੁਸਾਰ ਮ੍ਰਿਤਕ ਨੇ ਆਪਣੇ ਸਹੁਰੇ (ਪਤਨੀ, ਸੱਸ ਅਤੇ ਸਹੁਰਾ) ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।