ਅੰਮ੍ਰਿਤਸਰ ਥਾਣਾ ਛੇਹਰਟਾ ਦੇ ਵਿੱਚ ਇਕ ਜਗਹਾ ਦੇ ਕਬਜ਼ੇ ਨੂੰ ਲੈਕੇ ਹੋਇਆ ਝਗੜਾ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਪਿਛਲੇ ਕਾਫੀ ਸਮੇਂ ਤੋਂ ਇਹ ਝਗੜਾ ਦੋ ਧਿਰਾਂ ਵਿੱਚ ਚੱਲਦਾ ਆ ਰਿਹਾ ਹੈ। ਉਥੇ ਇਹ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਇਹ ਮਾਮਲਾ ਕੋਰਟ ਦੇ ਵਿੱਚ ਵੀ ਚੱਲ ਰਿਹਾ ਹੈ। ਪਰ ਦੂਸਰੀ ਧਿਰ ਵੱਲੋਂ ਨਜਾਇਜ਼ ਆ ਕੇ ਸਾਡੀ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦ ਕਿ ਇਹਦਾ ਮਾਮਲਾ ਅਦਾਲਤ ਵਿੱਚ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਕੱਲ ਦੂਸਰੀ ਧਿਰ ਉਹਨਾਂ ਨੂੰ ਸਾਡੇ ਘਰ ਵਿੱਚ ਆ ਕੇ ਸਾਡੀਆਂ ਦੋਵਾਂ ਮਾਵਾਂ ਧੀਆਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਦੂਜੀ ਧਿਰ ਵੱਲੋਂ ਮੇਰੀ ਲੜਕੀ ਦੇ ਕੱਪੜੇ ਪਾੜ ਦਿੱਤੇ ਤੇ ਮੇਰੀ ਲੜਕੀ ਨੂੰ ਕੰਧਾਂ ਦੇ ਨਾਲ ਮਾਰ ਮਾਰ ਕੇ ਉਸਦਾ ਸਿਰਫ ਹਾਰ ਦਿੱਤਾ। ਤੇ ਮੇਰੇ ਨਾਲ ਵੀ ਕਾਫੀ ਕੁੱਟ ਮਾਰ ਕੀਤੀ ਜਿਸ ਦੇ ਚਲਦੇ ਮੇਰੀ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਤੇ ਉਸ ਦਾ ਸਿਰ ਤੱਕ ਫਾੜ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਦੀ ਸੂਚਨਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਪ੍ਰਸ਼ਾਸਨ ਆਉਂਦਾ ਹੈ ਤੇ ਗੱਲਬਾਤ ਕਰਕੇ ਚਲਾ ਜਾਂਦਾ ਹੈ। ਪਰ ਕੋਈ ਵੀ ਠੋਸ ਕਾਰਵਾਈ ਨਹੀਂ ਕਰਦਾ ਜਦ ਕਿ ਸਾਡੇ ਕੋਲ ਸਾਰੇ ਕਾਗਜ਼ ਵੀ ਮੌਜੂਦ ਹਨ। ਤੇ ਜਗ੍ਹਾ ਵੀ ਸਾਡੇ ਨਾਂ ਤੇ ਹੈ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਕੋਈ ਵੀ ਸਾਨੂੰ ਇਨਸਾਫ ਨਹੀਂ ਦਵਾ ਰਿਹਾ ਸਾਡੇ ਨਾਲ ਆਏ ਦਿਨ ਕੁੱਟਮਾਰ ਹੋ ਰਹੀ ਹੈ ਤੇ ਅਸੀਂ ਮਾਵਾਂ ਧੀਆਂ ਦੋਵੇਂ ਘਰ ਵਿੱਚ ਇਕੱਲੀਆਂ ਰਹਿੰਦੀਆਂ ਹਨ। ਤੇ ਦੂਜੀ ਧਿਰ ਆ ਕੇ ਸਾਡੇ ਘਰ ਤੇ ਹਮਲਾ ਕੀਤਾ ਜਾਂਦਾ ਹੈ। ਸਾਡੇ ਬੱਚੇ ਘਰੋਂ ਕੰਮ ਤੇ ਜਾਂਦੇ ਹਨ ਤੇ ਪਿੱਛੋਂ ਆ ਕੇ ਸਾਡੇ ਨਾਲ ਕੁੱਟਮਾਰ ਹੁੰਦੀ ਹੈ। ਜਿੱਦੇ ਚਲਦੇ ਸਾਡੀ ਜਾਨ ਨੂੰ ਵੀ ਖਤਰਾ ਹੈ। ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਆਪਣੇ ਸੁਰੱਖਿਆ ਦੀ ਮੰਗ ਕਰਦੇ ਹਾਂ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਅਪੀਲ ਕਰਦੇ ਹਾਂ
ਉੱਥੇ ਹੀ ਦੂਸਰੇ ਪਾਸੇ ਥਾਣਾ ਛੇਹਰਟਾ ਦੇ ਪੁਲਿਸ ਅਧਿਕਾਰੀ ਰੋਬਿਨ ਹੰਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਔਰਤ ਦੀ ਸ਼ਿਕਾਇਤ ਸਾਡੇ ਕੋਲ ਆਈ ਸੀ ਕਿ ਉਸ ਦੇ ਨਾਲ ਕੁਝ ਲੋਕਾਂ ਨੇ ਕੁੱਟਮਾਰ ਕੀਤੀ ਹੈ ਤੇ ਉਹਨਾਂ ਦੇ ਕੱਪੜੇ ਤੱਕ ਫਾਰ ਦਿੱਤੇ ਹਨ ਅਸੀਂ ਉਹਨਾਂ ਦਾ ਮੈਡੀਕਲ ਕਰਵਾਇਆ ਹੈ ਮੈਡੀਕਲ ਰਿਪੋਰਟ ਆਉਣ ਦੇ ਆਧਾਰ ਤੇ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਜਰੂਰ ਕੀਤੀ ਜਾਵੇਗੀ।