15 ਅਗਸਤ ਤੋਂ ਪਹਿਲਾਂ ਪਟਿਆਲਾ ਪੁਲਿਸ ਦੇ ਦੁਆਰਾ ਵੱਖ-ਵੱਖ ਥਾਵਾਂ ਦੇ ਉੱਪਰ ਕੀਤੀ ਜਾ ਰਹੀ ਹੈ ਚੈਕਿੰਗ।
ਅੱਜ ਪਟਿਆਲਾ ਪੁਲਿਸ ਦੁਆਰਾ ਪਟਿਆਲਾ ਦੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਪਟਿਆਲਾ ਸਿਟੀ ਡੀਐਸਪੀ ਮੈਡਮ ਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਅਗਸਤ ਦੇ ਮੱਦੇ ਨਜ਼ਰ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਚੌਕਸੀ ਵਰਤ ਰਹੀ ਹੈ ਥਾਂ ਥਾਂ ਤੇ ਉੱਪਰ ਨਾਕੇ ਲਗਾਏ ਗਏ ਹਨ ਅਤੇ ਨਾਲ ਹੀ ਜਨਤਕ ਥਾਵਾਂ ਜਿਵੇਂ ਕਿ ਰੇਲਵੇ ਸਟੇਸ਼ਨ ਬੱਸ ਸਟੈਂਡਾਂ ਦੇ ਉੱਪਰ ਵੀ ਚੈਕਿੰਗ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ 15 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਪਟਿਆਲਾ ਵਿਖੇ ਝੰਡਾ ਚੜਾਉਣ ਦੀ ਰਸਮ ਅਦਾ ਕਰਨਗੇ ਇਸ ਮੌਕੇ ਪਟਿਆਲਾ ਪੁਲਿਸ ਦੇ ਦੁਆਰਾ ਸੁਰੱਖਿਆ ਨੂੰ ਲੈ ਕੇ 15 ਅਗਸਤ ਤੋਂ ਪਹਿਲਾਂ ਪੂਰੀ ਤਰ੍ਹਾਂ ਦੇ ਨਾਲ ਚੌਕਸੀ ਵਰਤੀ ਜਾ ਰਹੀ ਹੈ।।
15 ਅਗਸਤ ਦੇ ਮੱਦੇ ਨਜ਼ਰ ਵਰਤੀ ਜਾ ਰਹੀ ਚੌਕਸੀ ਸੁਰੱਖਿਆ ਦੇ ਕੀਤੇ ਗਏ ਪੁਖਤਾ ਪ੍ਰਬੰਧ |
