ਗੱਲਬਾਤ ਦੌਰਾਨ ਪੀਐਸਪੀਸੀਐਲ ਦੇ ਕੱਚੇ ਮੁਲਾਜ਼ਮਾਂ ਨੇ ਦੱਸਿਆ ਕਿ ਜਦੋਂ ਸਾਡੀ ਭਰਤੀਆਂ ਹੁੰਦੀਆਂ ਨੇ ਉਦੋਂ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਕਿੱਟਾਂ ਦਿੱਤੀਆਂ ਜਾਣਗੀਆਂ ਅਤੇ ਤੁਸੀਂ ਕਿਸੇ ਵੀ ਵੱਧ ਲੋੜ ਵਾਲੇ ਖੰਬੇ ਤਿੰਨੇ ਚਨਾ ਪਰ ਜਦੋਂ ਅਸੀਂ ਭਰਤੀ ਹੋ ਜਾਦੇ ਹਾਂ ਤਾਂ ਉਦੋਂ ਸਾਨੂੰ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਸਾਰਾ ਕੰਮ ਕਰਨਾ ਪਵੇਗਾ ਹਾਲਾਂਕਿ ਅਸੀਂ ਕੰਮ ਕਰਨ ਨੂੰ ਤਿਆਰ ਹਾਂ ਪਰ ਸਾਨੂੰ ਕਿਸੇ ਵੀ ਤਰੀਕੇ ਦੀਆਂ ਜਰੂਰੀ ਕਿੱਟਾਂ ਨਹੀਂ ਦਿੱਤੀਆਂ ਜਾਂਦੀਆਂ ਨੇ ਅਤੇ ਨਾ ਹੀ ਸਾਡੀ ਸੇਫਟੀ ਦਾ ਧਿਆਨ ਰੱਖਿਆ ਜਾਂਦਾ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਹ ਜਲੰਧਰ ਦੇ ਵਿੱਚ ਲਗਾਤਾਰ ਤੀਸਰੀ ਮੌਤ ਹੈ ਜਿਸ ਤੋਂ ਬਾਅਦ ਅੱਜ ਸਾਨੂੰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਇਸ ਵਾਰ ਪੀਐਸਪੀਸੀਐਲ ਇਸ ਚੀਜ਼ ਤੋਂ ਸਿੱਖ ਨਹੀਂ ਲਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦਿਨ ਅਜਿਹਾ ਆਵੇਗਾ ਜਦੋਂ ਪੀਐਸਪੀਸੀਐਲ ਪੂਰਾ ਖਾਲੀ ਹੋ ਜਾਵੇਗਾ ਅਤੇ ਕੋਈ ਵੀ ਵਿਅਕਤੀ ਪੀਐਸ ਪੀਸੀਐਲ ਦੇ ਵਿੱਚ ਕੰਮ ਕਰਨ ਨਹੀਂ ਆਵੇਗਾ ਉਥੇ ਹੀ ਉਹਨਾਂ ਨੇ ਕਿਹਾ ਕਿ ਜਿਸ ਪਰਿਵਾਰ ਦੇ ਨਾਲ ਇਹ ਹਾਦਸਾ ਹੋਇਆ ਹੈ ਉਹ ਪਰਿਵਾਰ ਨੂੰ ਪੀਐਸਪੀਸੀਐਲ ਜਲਦ ਤੋਂ ਜਲਦ ਮੁਆਵਜ਼ਾ ਦੇਵੇ |
ਉੱਥੇ ਹੀ ਮੌਕੇ ਉੱਤੇ ਮੌਜੂਦ ਪੁਲਿਸ ਕਰਮੀ ਨੇ ਕਿਹਾ ਕਿ ਅੱਜ ਪੀਐਸਪੀਸੀਐਲ ਮੁਲਾਜ਼ਮਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਉਹਨਾਂ ਦੀ ਗੱਲਾਂ ਸੁਣ ਲਈਆਂ ਗਈਆਂ ਹੈ ਅਤੇ ਉਹਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪ੍ਰਸ਼ਾਸਨ ਪੂਰਾ ਕਰਾਵੇਗੀ |
Comment here