Religious News

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਟੀਮ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਹੁੰਚ ਹੋਏ ਨਤਮਸਤਕ ਸਿੱਖ ਕੌਮ ਨੂੰ ਲੈ ਕੇ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਨੇ ਕਈ ਵੱਡੀ ਗੱਲ

ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰੋਸੀਡੀਅਮ ਦੇ ਸਾਰੇ ਮੈਂਬਰ ਸਾਹਿਬਾਨ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸੀਗੇ ਗੁਰੂ ਰਾਮਦਾਸ ਜੀ ਦੇ ਸਥਾਨ ਤੇ ਤੇ ਛੇਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਤੇ ਸਾਰਿਆਂ ਨੇ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਅਤੇ ਅਰਦਾਸ ਬੇਨਤੀ ਕੀਤੀ ਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਗੁਰੂ ਰਾਮਦਾਸ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਇਹ ਜਿਹੜਾ ਅਸੀਂ ਮਿਸ਼ਨ ਆਰੰਭਿਆ ਆ ਇਹ ਜਿਹੜਾ ਉਪਰਾਲਾ ਕੀਤਾ ਇਹਦੇ ਵਿੱਚ ਸਾਨੂੰ ਕਾਮਯਾਬੀ ਮਿਲੇ ਅਸੀਂ ਸਿੱਖ ਪੰਥ ਨੂੰ ਜਿਹੜਾ ਬੜਾ ਗਹਿਰਾ ਸੰਕਟ ਆ ਜਿਸ ਸਮੇਂ ਚੋਂ ਆਪਾਂ ਗੁਜ਼ਰ ਰਹੇ ਹਾਂ ਸਿੱਖ ਪੰਥ ਨੂੰ ਸੰਕਟ ਚੋਂ ਕੱਢ ਸਕੀਏ ਤੇ ਦੁਬਾਰਾ ਮੁੜ ਸੁਰਜੀਤੀ ਵੱਲ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜਾਈਏ ਤੇ ਅਕਾਲੀ ਦਲ ਵਾਸਤੇ ਅਸੀਂ ਜਿਹੜੀ ਇਹ ਜੂਝਣਾ ਹੈ ਸੇਵਾ ਕਰਨੀ ਹੈ ਤੇ ਅਸੀਂ ਚਾਹੁੰਦੇ ਆ ਕਿ ਸਾਰੀ ਸੰਗਤ ਸਾਡਾ ਸਾਥ ਦੇਵੇ ਅਸੀਂ ਅਪੀਲ ਬੇਨਤੀ ਕਰਦੇ ਹਂ ਸਮੁੱਚੇ ਸਿੱਖ ਪੰਥ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸਾਰੀਆਂ ਪੰਥਕ ਹਤੈਸ਼ੀਆਂ ਨੂੰ ਅਤੇ ਪੰਜਾਬੀਆਂ ਨੂੰ ਕਿ ਇਹ ਦੇਖੋ ਸਾਰਿਆਂ ਦਾ ਸਾਂਝਾ ਉਪਰਾਲਾ ਆ ਅਸੀਂ ਬੜਾ ਪੱਕਾ ਮਨ ਬਣਾ ਕੇ ਆਏ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਆ ਪੰਜਾਬ ਦੀ ਰਾਜਸੀ ਪਾਰਟੀ ਆ ਜਿਨਾਂ ਬੜਾ ਪੁਰਾਣਾ ਲੰਬਾ ਇਤਿਹਾਸਿਕ ਇਤਿਹਾਸ ਆ ਸਾਡੇ ਬਜ਼ੁਰਗਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਬੜੀਆਂ ਸ਼ਹਾਦਤਾਂ ਵੀ ਹੋਈਆਂ ਤੇ ਬੜੇ ਤਸੀਹਤ ਚੱਲੇ ਜਿਹਦੇ ਨਾਲ ਅਸੀਂ ਆਜ਼ਾਦੀ ਦੇ ਸੰਗਰਾਮ ਵਿੱਚ ਵੀ ਬੜਾ ਵੱਡਾ ਯੋਗਦਾਨ ਪਾਇਆ ਆਜ਼ਾਦੀ ਤੋਂ ਬਾਅਦ ਵੀ ਸਾਡਾ ਬਹੁਤ ਵਡਮੁੱਲਾ ਹਿੱਸਾ ਆ ਆਪਣੇ ਦੇਸ਼ ਹਿੰਦੁਸਤਾਨ ਦੇ ਵਿੱਚ ਤੇ ਹੁਣ ਜੇ ਅਗਰ ਸਾਡੇ ਵਿੱਚ ਕੋਈ ਕਮਜ਼ੋਰੀ ਆ ਗਈ ਸਾਡੇ ਚ ਨੇਗਾਰ ਆ ਗਿਆ ਸੀ ਹੁਣ ਦੂਰ ਕਰਨਾ ਚਾਹੁੰਦੇ ਹਾਂ ਇਸ ਲਈ ਅਸੀਂ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਪਣੇ ਸੁਧਾਰ ਲਹਿਰ ਦਾ ਮਿਸ਼ਨ ਇਹਨੂੰ ਬਣਾ ਕੇ ਤੁਰੇ ਆਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਸੰਗਤਾਂ ਸਾਡਾ ਸਾਥ ਦੇਣਗੀਆਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਜਿੰਨੇ ਵੀ ਪ੍ਰਚਾਰਕ ਨੇ ਢਾਡੀ ਸਿੰਘ ਨੇ ਕਵੀਸ਼ਰ ਨੇ ਇਤਿਹਾਸਕਾਰ ਨੇ ਬੁੱਧੀਜੀਵੀ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆਂ ਜਿੱਥੇ ਤੁਸੀਂ ਸਾਨੂੰ ਆਪਣੀ ਸੁਝਾਅ ਵੀ ਦਿਓ ਕਿਵੇਂ ਆਪਾਂ ਇਸ ਲਹਿਰ ਨੂੰ ਤਗੜਾ ਤੇ ਪ੍ਰਚੰਡ ਕਰ ਸਕਾਂਗੇ ਕਿਵੇਂ ਸੰਗਤਾਂ ਦਾ ਜਿਹੜਾ ਕਿ ਭਰੋਸਾ ਟੁੱਟ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਉਸ ਭਰੋਸੇ ਨੂੰ ਦੁਬਾਰਾ ਕਿਵੇਂ ਕਾਇਮ ਕੀਤਾ ਜਾ ਸਕੂਗਾ ਤੇ ਨਾਲ ਤੁਸੀਂ ਸਾਡੀਆਂ ਇਸ ਲਹਿਰ ਦਾ ਹਿੱਸਾ ਵੀ ਬਣਾਓ

ਸੁਖਬੀਰ ਬਾਦਲ ਵੱਲੋਂ ਸਪਸ਼ਟੀਕਰਨ ਦੇਣ ਤੇ ਭਾਈ ਵਡਾਲਾ ਨੇ ਕਿਹਾ ਕਿ ਅਸੀਂ ਇਸ ਗੱਲ ਨੂੰ ਸੋਚਦੇ ਹਾਂ ਕਿ ਸਿੰਘ ਸਾਹਿਬਾਨ ਜੋ ਸਿੱਖ ਪੰਥ ਦੀ ਪਰੰਪਰਾ ਹੈ ਜੋ ਆਪਣਾ ਇਤਿਹਾਸਿਕ ਆਪਣੇ ਕੋਲ ਉਦਾਹਰਨਾਂ ਰਹੀਆਂ ਨੇ ਉਹਦੇ ਮੁਤਾਬਿਕ ਸਿੰਘ ਸਹਿਬਾਨ ਗੁਰੂ ਸਾਹਿਬ ਉਹਨਾਂ ਨੂੰ ਸ਼ਕਤੀ ਬਖਸ਼ਣਗੇ ਉਹਨਾਂ ਤੇ ਮਿਹਰ ਕਰਨਗੇ ਤੇ ਉਹਦੇ ਮੁਤਾਬਿਕ ਇਹ ਫੈਸਲਾ ਲੈਣਗੇ ਤੇ ਨਾਲ ਨਾਲ ਇਹ ਵੀ ਚਾਹੁੰਦੇ ਹਾਂ ਕਰਕੇ ਅਸੀਂ ਵੀ ਸੰਗਤ ਦੇ ਨਿਮਾਣੇ ਸੇਵਕ ਆਂ ਕਿ ਜਿਵੇਂ ਅਸੀਂ ਸਿੰਘ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਸੀ ਐਵੇਂ ਸਮੂਹ ਸੰਗਤਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਉਹ ਸਿੰਘ ਸਭਾ ਨੂੰ ਆ ਕੇ ਬੇਨਤੀ ਕਰਨ ਉਹਨਾਂ ਨੂੰ ਆਪਣੇ ਸੁਝਾਅ ਦੇਣ ਤਾਂ ਕਿ ਇੱਕ ਵਧੀਆ ਤੇ ਇੱਕ ਆਮ ਰਾਹ ਬਣ ਸਕੇ ਕਿ ਸਿੱਖ ਪੰਥ ਨੂੰ ਇਸ ਕ੍ਰਾਈਸਿਸ ਵਿੱਚੋਂ ਸਿੱਖ ਲੀਡਰਸ਼ਿਪ ਨੂੰ ਇਹ ਸੰਕਟ ਵਿੱਚੋਂ ਕਿਵੇਂ ਕੱਢਿਆ ਜਾਵੇ ਤੇ ਸਾਨੂੰ ਉਮੀਦ ਆ ਕਿ ਦੁਨੀਆਂ ਚ ਬੈਠੇ ਸਿੱਖ ਪੰਥ ਦਰਦੀ ਜਾਂ ਜਿਹੜੀ ਆਪਣੀ ਸੰਗਤ ਆ ਆਪਣੇ ਪੰਜਾਬ ਵਿੱਚ ਵੀ ਦੇਸ਼ ਵਿੱਚ ਵੀ ਜਿੱਥੇ ਵੀ ਬੈਠੇ ਨੇ ਉਹਨਾਂ ਨੂੰ ਬੜਾ ਇਸ ਗੱਲ ਦਾ ਫਿਕਰ ਆ ਤੇ ਉਹ ਆਪਣੇ ਸੁਝਾਅ ਦੇਣਗੇ ਤੇ ਇਸ ਲਹਿਰ ਦਾ ਵੀ ਹਿੱਸਾ ਬਣਨਗੇ

ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਂ ਕੋਰ ਕਮੇਟੀ ਬਣਾਉਣ ਤੇ ਭਾਈ ਵਡਾਲਾ ਨੇ ਕਿਹਾ ਕਿ ਕਿਸੇ ਨੇ ਕਮੇਟੀ ਬਣਾ ਤੀ ਕਦੀ ਢਾਅ ਤੀ ਆਪਣੀ ਮਰਜ਼ੀ ਨਾਲ ਸਭ ਕੁਝ ਕਰ ਲਿਆ ਅਸੀਂ ਤਾ ਇਹ ਕਹਿ ਸਕਾਂਗੇ ਕਿ ਜਿਹੜੀ ਪੰਥ ਦੀ ਲੀਡਰਸ਼ਿਪ ਆ ਇਹ ਕਿਸੇ ਨਿਜੀ ਦੇ ਆਲੇ ਦੁਆਲੇ ਨਹੀਂ ਘੁੰਮਣੀ ਚਾਹੀਦੀ ਇਹ ਨਿਰਸਵਾਰਥ ਹੋਣੀ ਚਾਹੀਦੀ ਆ ਸਾਨੂੰ ਕੋਈ ਕਿਸੇ ਗੱਲ ਨਾਲ ਲਾਲਸਾ ਨਹੀਂ ਕੋਈ ਸਾਡਾ ਆਪਣਾ ਸਵਾਰਥ ਨਹੀਂ ਗਾ ਕੋਈ ਸਾਡਾ ਆਪਣਾ ਏਜੰਡਾ ਨਹੀਂ ਗਾ ਤੇ ਇਹ ਜਰੂਰ ਕਵਾਂਗੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤਿਆਗ ਦੀ ਭਾਵਨਾ ਕਰਦੇ ਹੋਏ ਉਹਨਾਂ ਨੂੰ ਕੁਰਬਾਨੀ ਦੇਣੀ ਚਾਹੀਦੀ ਆ ਅਸੀਂ ਉਹਨਾਂ ਨੂੰ ਇਹ ਵੀ ਦਿੱਤਾ ਸੀਗਾ ਭਰਾਵਾਂ ਵਾਂਗੂ

ਭਾਈ ਵਡਾਲਾ ਨੇ ਕਿਹਾ ਕਿ ਸਿੱਖ ਕੌਮ ਨੂੰ ਅੱਜ ਵੀ ਅਸੀਂ ਇਨਸਾਫ ਲੱਭ ਰਹੇ ਆਂ। ਸਾਨੂੰ ਅੱਜ ਮੀ ਇਨਸਾਫ ਨਹੀਂ ਮਿਲ ਰਿਹਾ ਨਾ ਪੰਥ ਦੀ ਸਰਕਾਰ ਨੇ ਦਿੱਤਾ ਸਿੰਘਾਂ ਨੂੰ ਤੇ ਨਾ ਹੀ ਕਾਂਗਰਸ ਨੇ ਕੀ ਕਰਨਾ ਸੀਗਾ ਉਹਦਾ ਟਾਈਮ ਪਾਸ ਕਰ ਗਿਆ ਆਪਣੇ ਕੈਪਟਨ ਅਮਰਿੰਦਰ ਸਿੰਘ ਜੀ ਤੇ ਹੁਣ ਜਿਹੜੀ ਹੁਣ ਦੀ ਸਰਕਾਰ ਆ ਇਹ ਵੀ ਆਲਾ ਤਾਲਾ ਕਰਦੀ ਆ ਇਹ ਵੀ ਉਹਨਾਂ ਦੀ ਮਦਦ ਕਰ ਰਹੀ ਹ ਜਿਹੜੇ ਉਹ ਡੇਰੇ ਦੇ ਆਪਣੇ ਦੋਖੀ ਨੇ ਜਿਹੜੇ ਸਿੱਖ ਪੰਥ ਨੇ ਤੇ ਜਿਹੜੇ ਜਿਨਾਂ ਨੇ ਪਾਪ ਕੀਤਾ ਪਾਪੀਆਂ ਦੀ ਮਦਦ ਕਰ ਰਹੀਆਂ ਆਮ ਆਦਮੀ ਪਾਰਟੀ

ਭਾਈ ਵਡਾਲਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਜਦੋਂ ਕੋਈ ਫੈਸਲਾ ਲੈਂਦਾ ਤੇ ਉਹ ਸਾਰਿਆਂ ਨੂੰ ਪੁੱਛ ਕੇ ਸਾਰਿਆਂ ਦੀ ਸਲਾਹ ਨਾ ਨਹੀਂ ਲੈਂਦਾ ਜੇ ਸਾਰਿਆਂ ਨੂੰ ਪੁੱਛ ਕੇ ਫੈਸਲਾ ਲਿਆ ਹੁੰਦਾ ਤੇ ਜਿਹੜਾ ਡੇਰੇ ਵਾਲਾ ਸਾਧ ਆ ਉਹਨੂੰ ਕਦੀ ਮਾਫੀ ਨਹੀਂ ਸੀ ਮਿਲਣੀ ਜੇ ਕੋਈ ਚੰਗੇ ਤਕੜੇ ਲੀਡਰ ਹੁੰਦੇ ਉਹਦੇ ਨਾਲ ਬੈਠੇ ਹੁੰਦੇ ਉਹਨਾਂ ਦੀ ਸਲਾਹ ਲਈ ਜਾਂਦੀ ਜਿਹੜਾ ਅੱਜ ਦਾ ਰੱਬ ਨੂੰ ਪਿਆਰ ਹੋ ਗਿਆ ਵਿਚਾਰੇ ਅੱਜ ਨਹੀਂ ਹੈਗੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੇ ਜੇ ਉਹ ਹੁੰਦੇ ਤੇ ਇਹ ਪੰਥ ਨੂੰ ਇਹ ਸੰਕਟ ਨਹੀਂ ਸੀ ਦੇਖਣਾ ਪੈਣਾ

30 ਅਗਸਤ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੇ ਬੋਲਦੇ ਹੋਏ ਭਾਈ ਵਡਾਲਾ ਨੇ ਕਿਹਾ ਕਿ ਸਾਰੇ ਸਿੱਖ ਜਗਤ ਨੂੰ ਸਿੱਖ ਪੰਥ ਨੂੰ ਉਹਨਾਂ ਤੋਂ ਬੜੀ ਆਸ ਆ ਤੇ ਸਾਰਾ ਸਿੱਖ ਪੰਥ ਤੇ ਟੀਕ ਲਾ ਕੇ ਬੈਠਾ ਆ ਕਿ ਜਿਹੜੀਆਂ ਪਰੰਪਰਾਵਾਂ ਨੇ ਆਪਣਾ ਸਿਧਾਂਤ ਆਪਣੀ ਵਿਚਾਰਧਾਰਾ ਅਸੂਲ ਨੇ ਸਿੱਖਾਂ ਦੇ ਉਹਦੇ ਮੁਤਾਬਿਕ ਇਹ ਫੈਸਲਾ ਹੋਊਗਾ ਤੇ ਸਾਨੂੰ ਯਕੀਨ ਆ ਕਿ ਫੈਸਲਾ ਸਿੰਘ ਸਾਹਿਬ ਸਹੀ ਕਰਨਗੇ ਤੇ ਸੰਗਤਾਂ ਵੀ ਇਹ ਚਾਹੁੰਦੀਆਂ ਨੇ ਅੱਜ ਸਾਰੀ ਦੁਨੀਆਂ ਚ ਸੰਗਤ ਬੈਠੀ ਇਹ ਆਸ ਲਾ ਕੇ ਬੈਠੀ ਆ ਕਿ ਜਿਹੜਾ ਫੈਸਲਾ ਆ ਸਿੱਖ ਪਰੰਪਰਾ ਦੇ ਮੁਤਾਬਿਕ ਹੋਊਗਾ ਤੇ ਸਾਨੂੰ ਸਾਰਿਆਂ ਨੂੰ ਪ੍ਰਵਾਨ ਹੋਊਗਾ ਬਹੁਤ ਧੰਨਵਾਦ ਜੀ |

Comment here

Verified by MonsterInsights