ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਗੇਰਾ ਦੀ ਰਹਿਣ ਵਾਲੀ ਅਨੀਤਾ ਕੁਮਾਰੀ ‘ਤੇ ਤਿੰਨ ਵਿਅਕਤੀਆਂ ਨੇ ਉਸ ਸਮੇਂ ਜਾਨਲੇਵਾ ਹਮਲਾ ਕਰ ਦਿੱਤਾ, ਜਦੋਂ ਅਨੀਤਾ ਆਪਣੇ ਬੱਚਿਆਂ ਨੂੰ ਸਕੂਲ ਬੱਸ ਤੋਂ ਲੈਣ ਲਈ ਸੜਕ ਕਿਨਾਰੇ ਖੜ੍ਹੀ ਸੀ। ਜਾਣਕਾਰੀ ਦਿੰਦਿਆਂ ਅਨੀਤਾ ਨੇ ਦੱਸਿਆ ਕਿ ਜਿਵੇਂ ਹੀ ਬੱਚਿਆਂ ਦੀ ਬੱਸ ਉੱਥੇ ਪਹੁੰਚੀ ਅਤੇ ਮੇਰੇ ਦੋਵੇਂ ਬੱਚੇ ਬੱਸ ਤੋਂ ਹੇਠਾਂ ਉਤਰੇ ਤਾਂ ਸਕੂਟਰ ‘ਤੇ ਪਿੱਛੇ ਤੋਂ ਆਏ ਤਿੰਨ ਹਮਲਾਵਰਾਂ ਨੇ ਮੇਰੇ ‘ਤੇ ਤੇਜ਼ਧਾਰ ਹਥਿਆਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਮੇਰੇ ਸਿਰ ‘ਤੇ ਜ਼ੋਰਦਾਰ ਵਾਰ ਕੀਤਾ, ਜਿਸ ਕਾਰਨ ਮੇਰੇ ਸਿਰ ‘ਚੋਂ ਖੂਨ ਵਹਿਣ ਲੱਗਾ ਅਤੇ ਮੈਂ ਬੇਹੋਸ਼ ਹੋ ਗਿਆ। ਫਿਰ ਵੀ ਉਹ ਹਮਲਾਵਰ ਕਾਫੀ ਦੇਰ ਤੱਕ ਮੇਰੀ ਕੁੱਟਮਾਰ ਕਰਦੇ ਰਹੇ। ਜਦੋਂ ਮੇਰੇ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਉਹ ਤਿੰਨੋਂ ਮੌਕੇ ਤੋਂ ਫਰਾਰ ਹੋ ਗਏ। ਤਿੰਨਾਂ ਹਮਲਾਵਰਾਂ ਦੀਆਂ ਤਸਵੀਰਾਂ ਨੇੜੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ। ਸਥਾਨਕ ਲੋਕਾਂ ਨੇ ਜ਼ਖਮੀ ਅਨੀਤਾ ਕੁਮਾਰੀ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ, ਅਨੀਤਾ ਦਾ ਕਹਿਣਾ ਹੈ ਕਿ ਉਸ ਦਾ ਆਪਣੇ ਰਿਸ਼ਤੇਦਾਰਾਂ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਇਹ ਹਮਲਾ ਹੋਇਆ। ਜ਼ਖ਼ਮੀ ਅਨੀਤਾ ਹਾਜੀਪੁਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਜਮੀਨੀ ਵਿਵਾਦ ਦੇ ਕਾਰਨ ਦੋ ਮਾਸੂਮ ਬੱਚੇ ਅਨਾਥ ਹੋਣੋਂ ਬਚੇ ਜ਼ਮੀਨ ਦੇ ਚੰਨ ਟੁਕੜਿਆਂ ਲਈ ਰਿਸ਼ਤੇ ਹੋਏ ਤਾਰ-ਤਾਰ |
