News

ਸਿਰ ਫਿਰੇ ਆਸ਼ਕ ਦਾ ਹਿੱਲਿਆ ਦਿਮਾਗ ਕੁੜੀ ਦੇ ਘਰ ਦਾਖਲ ਹੋ ਦੇਖੋ ਕੀ ਕਰਤਾ…

ਅੰਮ੍ਰਿਤਸਰ ਦੇ ਥਾਣਾ ਵੇਰਕਾ ਇਲਾਕ਼ੇ ਵਿਚ ਇਕ ਨਾਬਾਲਿਗ ਲੜਕੀ ਦੇ ਨਾਲ਼ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੜਕੇ ਵੱਲੋ ਨਾਬਾਲਿਗ ਲੜਕੀ ਨਾਲ ਜਬਰਦਸਤੀ ਗੱਲਬਾਤ ਕਰਨ ਲਈ ਕਿਹਾ ਗਿਆ ਜਦੋਂ ਲੜਕੀ ਨੇ ਮਨਾ ਕੀਤਾ ਤੇ ਲੜਕੇ ਵਲੌ ਲੜਕੀ ਦੇ ਘਰ ਦਾਖ਼ਿਲ ਹੋਕੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ਼ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸਦੇ ਚਲਦੇ ਲੜਕੀ ਦਾ ਪਿਤਾ ਤੇ ਛੋਟਾ ਭਰਾ ਜਿਸਦੀ ਉਮਰ 17 ਸਾਲ ਦੇ ਕਰੀਬ ਹੈ ਗੰਭੀਰ ਰੂਪ ਜਖਮੀ ਹੋ ਗਏ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖ਼ਿਲ ਕਰਵਾਇਆ ਗਿਆ ਹੈ ਇੱਸ ਮੋਕੇ ਪੀੜਿਤ ਪਰਿਵਾਰ ਨੇ ਮੀਡੀਆ ਨੂੰ ਰੋਕੇ ਆਪਣਾ ਦੁਖੜਾ ਸੁਣਾਇਆ ਤੇ ਦੱਸਿਆ ਕਿ ਉਣਾ ਦੀ ਨਾਬਾਲਿਗ ਲੜਕੀ ਸਕੂਲ਼ ਪੜ੍ਹਨ ਲਈ ਜਾਂਦੀ ਹੈ ਤੇ ਇੱਕ ਲੜਕਾ ਓਸਨੂੰ ਰੋਕ ਕੇ ਤੰਗ ਪਰੇਸ਼ਾਨ ਕਰਦਾ ਸੀ ਤੇ ਇਕ ਦਿਨ ਉਸਨੇ ਸਾਡੀ ਲੜਕੀ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਤੇ ਕਿਹਾ ਜੇਕਰ ਤੂੰ ਮੇਰੇ ਨਾਲ ਗੱਲ ਨਹੀਂ ਕੀਤੀ ਤਾਂ ਤੇਰੇ ਭਰਾ ਨੂੰ ਮਾਰ ਦੇਵਾਗਾ, ਲੜਕੀ ਦੇ ਪਰਿਵਾਰ ਨੇ ਕਿਹਾ ਕਿ ਲੜਕੇ ਨੇ ਧਮਕੀ ਦਿੱਤੀ ਕਿ ਮੇਰਾ ਕੋਈ ਕੁੱਝ ਵੀ ਵਿਗਾੜ ਨਹੀਂ ਸੱਕਦਾ ਤੇ ਨਾ ਹੀ ਮੈਨੂੰ ਕੋਈ ਰੋਕ ਸੱਕਦਾ ਹੈ ਓਨ੍ਹਾਂ ਕਿਹਾ ਕਿ ਲੜਕੀ ਘਰ ਵਿੱਚ ਇਕੱਲੀ ਸੀ ਤੇ ਅਸੀ ਚਰਚ ਵਿਚ ਗਏ ਹੌਏ ਸੀ ਜਦੋਂ ਅਸੀਂ ਘਰ ਆਏ ਤੇ ਸਾਨੂੰ ਸਾਡੀ ਲੜਕੀ ਨੇ ਸਾਰੀ ਗੱਲ ਦੱਸੀ ਕਿ ਲੜਕਾ ਜਿਸਦਾ ਨਾਂ ਜੋਬਨ ਹੈ ਉਹ ਤੰਗ ਪਰੇਸ਼ਾਨ ਕਰਦਾ ਹੈ ਅਸੀ ਮੁਹੱਲੇ ਦੇ ਮੋਤਬਾਰ ਬੰਦੇ ਇਕਠੇ ਕਰਕੇ ਓਸ ਲੜਕੇ ਦੇ ਘਰ ਗਏ ਤੇ ਓਨ੍ਹਾਂ ਨੂੰ ਸਮਝਾਇਆ ਕਿ ਸਾਡੀ ਲੜਕੀ ਨਾਬਾਲਿਗ ਹੈ ਓਸਨੂੰ ਤੰਗ ਪਰੇਸ਼ਾਨ ਨਾ ਕਰੋ ਪਰ ਅਗਲੇ ਹੀ ਦਿਨ ਲੜਕੇ ਜੋਬਨ ਵਲੌ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਨਾਲ ਲੈ ਕੇ ਤੇ 15-20 ਬੰਦੇ ਇਕੱਠੇ ਕਰ ਸਾਡੇ ਘਰ ਦੇ ਅੰਦਰ ਦਾਖਲ ਹੋ ਸਾਡੇ ਤੇ ਹਮਲਾ ਕਰ ਦਿੱਤਾ। ਤੇ ਸਾਡੇ ਦੋਵੇਂ ਪਿਓ ਪੁੱਤਾਂ ਦੇ ਸਿਰ ਪਾੜ ਦਿੱਤੇ ਤੇ ਅਸੀਂ ਗੰਭੀਰ ਰੂਪ ਜਖਮੀ ਹੋ ਗਏ ਜਿਸਦੇ ਚਲਦੇ ਸਾਨੂੰ ਇਲਾਜ ਦੇ ਲਈ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ ਉਹਨਾਂ ਕਿਹਾ ਕਿ ਸਾਡਾ ਬੱਚਾ ਵੀ ਨਬਾਲਗ ਹੈ ਤੇ ਜਿਸ ਦਾ ਉਹਨਾਂ ਨੇ ਬੁਰੀ ਤਰ੍ਹਾਂ ਸਿਰ ਪਾੜ ਦਿੱਤਾ ਹੈ ਜਿਸ ਦੇ 17 ਟਾਂਕੇ ਲੱਗੇ ਹਨ ਉਹਨਾਂ ਕਿਹਾ ਕਿ ਅਸੀਂ ਇਸਦੀ ਸ਼ਿਕਾਇਤ ਪੁਲਿਸ ਅਧਿਕਾਰੀ ਨੂੰ ਵੀ ਦਿੱਤੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਪੁਲਿਸ ਸਾਡੇ ਤੇ ਰਾਜੀਨਾਮਾ ਕਰਨ ਦਾ ਦਬਾਅ ਬਣਾ ਰਹੀ ਹੈ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਅਪੀਲ ਕਰਦੇ ਹਾਂ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ |

ਉਥੇ ਹੀ ਥਾਣਾ ਵੇਰਕਾ ਤੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ ਦੋਵਾਂ ਧਿਰਾਂ ਦੀ ਆਪਸੀ ਲੜਾਈ ਤੇ ਚਲਦੇ ਇਹਨਾਂ ਨੂੰ ਡਾਟ ਕਟ ਕੇ ਦੇ ਦਿੱਤੀ ਜਿੱਥੇ ਇਹਨਾਂ ਦਾ ਹਸਪਤਾਲ ਵੀ ਇਲਾਜ ਚੱਲ ਰਿਹਾ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇ ਉਹ ਕੀਤੀ ਜਾਵੇਗੀ |

Comment here

Verified by MonsterInsights