ਅੰਮ੍ਰਿਤਸਰ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਕੱਤਰ ਵਲੌ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਜਨਤਕ ਕੀਤੀ ਗਈ ਉਸ ਨੂੰ ਲੈਕੇ ਸ਼੍ਰੌਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਸਪਸ਼ਟੀਕਰਨ ਦੇ ਵਿੱਚ ਲਿਖਿਆ ਗਿਆ ਕਿ ਇਨ੍ਹਾਂ ਚੀਜ਼ਾਂ ਨੂੰ ਮੈਂ ਕਬੂਲ ਕਰਦਾ ਹਾਂ ਜੋ ਚੀਜ਼ਾਂ ਹੋਈਆਂ ਨੇ ਮੈਂ ਵੇਖੋ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹੋ ਹੀ ਗੱਲਾਂ ਤਾਂ ਇਹ ਕਹਿੰਦੇ ਹਾਂ 2015 ਤੋਂ ਲੈ ਕੇ ਵੀ ਜਦੋਂ ਇਹ ਰਾਜਭਾਗ ਸੀ ਉਦੋਂ ਗਲਤੀਆਂ ਹੋਈਆਂ ਸਰਕਾਰ ਤੋਂ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੀ ਇਹਨਾਂ ਨੇ ਜਿਹੜੀ ਗਲਤੀ ਹੋਈ ਮੇਰੇ ਖਿਆਲ ਚਿੱਠੀ ਨਾਲ ਲਾਈ ਆ ਉਹ ਸਰਦਾਰ ਸੁਖਬੀਰ ਸਿੰਘ ਨੇ ਆਪਣੀ ਗਲਤੀ ਦੀ ਜਿਹੜੀ ਉਹ ਵੀ ਮੰਨ ਲਈ ਆ। ਔਰ ਮੈਂ ਸਮਝਦਾ ਕਿ ਇਹੋ ਹੀ ਗੱਲ ਤਾਂ ਅਸੀਂ ਕਹਿੰਦੇ ਸੀ ਕਿ ਜੇਕਰ 2015 ਦੇ ਵਿੱਚ ਇਹ ਗੱਲ ਮੰਨੀ ਹੂੰਦੀ ਤੇ 2022ਦੇ ਵਿੱਚ ਅਕਾਲੀ ਦਲ ਨੇ ਰਾਜ ਕਰਨਾ ਸੀ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਜੇਕਰ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੀ ਗਲਤੀ ਮੰਨੀ ਹੈ ਤੇ ਬਹੁਤ ਚੰਗੀ ਗੱਲ ਹੈ ਇਹ ਗਲਤੀ ਪਹਿਲੋਂ ਮੰਨ ਲੈਣੀ ਚਾਹੀਦੀ ਸੀ ਕਿੰਨੀਆਂ ਗਲਤੀਆਂ ਸ਼ਿਪਾਨ ਵਾਸਤੇ ਵੱਡੇ ਵੱਡੇ ਅਕਾਲੀ ਦਲ ਦੇ ਲੀਡਰ ਸ਼੍ਰੋਮਣੀ ਅਕਾਲੀ ਦਲ ਚੋਂ ਬਾਹਰ ਕੱਢਤੇ ਮੈਂ ਤੇ ਆਪ ਹੀ ਅਕਾਲੀ ਦਲ ਨੂੰ ਛੱਡ ਦਿੱਤਾ। ਰੋਜ਼ ਦੀ ਰੋਜ਼ ਪ੍ਰੈਸ ਕਾਨਫਰਸ ਕਰ ਕਰਕੇ ਝੂਠ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੁਹਾਨੂੰ ਸਭ ਨੂੰ ਪਤਾ ਕਿ ਕੌਣ ਪ੍ਰੈਸ ਕਾਨਫਰਸਾਂ ਕਰ ਰਿਹਾ ਹੈ ਉਹ ਸਾਰੀਆਂ ਗੱਲਾਂ ਝੂਠੀਆਂ ਸਾਬਿਤ ਹੋਈਆਂ ਜਿਹੜੇ ਗੁਨਾਹ ਕੀਤੇ ਇਹਨਾਂ ਨੇ ਉਹਦੀ ਮਾਫੀ ਨਹੀਂ ਉਹਦੀ ਸਜ਼ਾ ਹੁੰਦੀ ਹੈ। ਉਹਨਾਂ ਕਿਹਾ ਮੈਂ ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਦੇ ਪੈਰ ਵਰਗਾ ਤੇ ਖਾਲਸਾ ਭਾਵਨਾਵਾਂ ਦੇ ਅਵਤਾਰ ਖਾਲਸਾ ਪੰ ਦੀ ਭਾਵਨਾ ਦੇ ਅਨੁਸਾਰ ਖਾਲਸਾ ਪੰਥ ਚਾਹੁੰਦਾ ਸੀ 15 ਸਾਲ ਤੋਂ ਜਿਹੜਾ ਰੋਲਾ ਪੈ ਰਿਹਾ ਹੈ ਇਹਨਾਂ ਨੂੰ ਪੰਜ ਪੰਜ ਸਾਲ ਵਾਸਤੇ ਧਾਰਮਿਕ ਤੇਰਾਨੀ ਤੋਰ ਵਾਸਤੇ ਅਕਾਲੀ ਦਲ ਤੋਂ ਪਾਸੇ ਕੀਤਾ ਜਾਵੇ ਜਿਹੜਾ ਗਲਤੀ ਮੰਨ ਲੇ ਉਸ ਦੀ ਸਜਾ ਜਰੂਰ ਮਿਲਣੀ ਚਾਹੀਦੀ ਹੈ। ਇਹਨਾਂ ਤੋਂ ਵੱਡੀ ਅਦਾਲਤ ਅਕਾਲ ਤਖਤ ਸਾਹਿਬ ਹੈ ਸਿੰਘ ਸਾਹਿਬਾਨਾ ਦਾ ਸਤਿਕਾਰ ਸਾਰੀ ਸਿੱਖ ਕੌਮ ਕਰਦੀ ਹੈ ਮੈਂ ਇਹਨਾਂ ਨੂੰ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਇਹ ਸਾਡੇ ਮਾਨਯੋਗ ਸਤਿਕਾਰਯੋਗ ਹਨ ਅਕਾਲ ਤਖਤ ਤੇ ਬਿਰਾਜਮਾਨ ਹਨ ਇਹਨਾਂ ਨੂੰ ਪੰਜ ਪੰਜ ਸਾਲ ਦੀ ਰਾਜਨੀਤਿਕ ਧਾਰਮਿਕ ਤੌਰ ਤੇ ਅਗਵਾਈ ਖੋਹ ਲੈਣੀ ਚਾਹੀਦੀ ਹੈ
ਸੁਖਬੀਰ ਬਾਦਲ ਨੂੰ 5 ਸਾਲਾਂ ਲਈ ਕੀਤਾ ਜਾਵੇ ਲਾਂਭੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀ ਸਿੰਘ ਸਾਹਿਬਾਨਾ ਨੂੰ ਬੇਨਤੀ |
