ਅੰਮ੍ਰਿਤਸਰ ਦੇ ਵਿੱਚ ਆਏ ਦਿਨ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਸ਼ਰੇਆਮ ਲਾ ਐਂਡ ਆਰਡਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਪਰ ਵੇਖਿਆ ਜਾਵੇ ਤਾਂ ਲੁਟੇਰੇ ਸ਼ਰੇਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ। ਉਹਨਾਂ ਦੇ ਮਨਾਂ ਵਿੱਚ ਕਾਨੂੰਨ ਨਾ ਦਾ ਕੋਈ ਡਰ ਖੌਫ ਨਜ਼ਰ ਨਹੀਂ ਆ ਰਿਹਾ ਉੱਥੇ ਹੀ ਅੰਮ੍ਰਿਤਸਰ ਸ਼ਹਿਰ ਵਾਸੀ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਪੀੜਿਤ ਨੌਜਵਾਨ ਅਤੁਲ ਸ਼ਰਮਾ ਨੇ ਦੱਸਿਆ ਕਿ ਉਹ ਇੱਕ ਹਸਪਤਾਲ ਦੇ ਵਿੱਚ ਰੀਸੈਪਸ਼ਨ ਤੇ ਕੰਮ ਕਰਦਾ ਹੈ ਇਹ ਰਾਤਸ:30 ਵਜੇ ਦੇ ਕਰੀਬ ਉਹ ਰੋਟੀ ਲੈਣ ਦੇ ਲਈ ਲਾਰਸ ਰੋਡ ਚੌਂਕ ਵਿੱਚ ਬੁੱਝਾ ਤੇ ਪਿੱਛੋਂ ਆ ਰਹੀ ਇੱਕ ਵਰਨਾ ਕਾਰ ਵਿੱਚ ਸਵਾਰ ਪੰਜ ਨੌਜਵਾਨਾਂ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਤੇ ਉਹ ਹੇਠਾਂ ਫੁੱਟ ਪਾ ਤੇ ਡਿੱਗ ਪਿਆ। ਤੇ ਵਰਨਾ ਕਾਰ ਵਿੱਚ ਸਵਾਰ ਨੌਜਵਾਨਾਂ ਨੇ ਹੇਠਾਂ ਉਤਰ ਕੇ ਉਸਦੇ ਸਿਰ ਤੇ ਪਿਸਤੋਲ ਰੱਖ ਦਿੱਤੀ ਤੇ ਉਸ ਨੂੰ ਆਪਣੀ ਜੇਬ ਦੇ ਵਿੱਚੋਂ ਸਭ ਕੁਝ ਕੱਢਣ ਦੇ ਲਈ ਕਿਹਾ ਉਸਨੇ ਦੱਸਿਆ ਕਿ ਹਸਪਤਾਲ ਦੇ ਜੋ ਪੈਸੇ ਸਨ 53000 ਮੇਰੀ ਜੇਬ ਦੇ ਵਿੱਚ ਸਨ ਜੋ ਲੁਟੇਰਿਆਂ ਵੱਲੋਂ ਲੁੱਟ ਲਏ ਗਏ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਮੇਰੇ ਬੁਲਟ ਸੈਕਟ ਬੁਲਟ ਮੋਟਰਸਾਈਕਲ ਦੀ ਚਾਬੀ ਵੀ ਮੇਰੇ ਕੋਲੋਂ ਖੋ ਲਈ ਤੇ ਉਹ ਵੀ ਆਪਣੇ ਨਾਲ ਲੈ ਗਏ ਉਹਨੇ ਕਿਹਾ ਕਿ ਜਦੋਂ ਮੈਂ ਇਸਦੀ ਸੋਚਨਾ ਰਸਤੇ ਵਿੱਚ ਆ ਰਹੇ ਪੀਸੀਆਰ ਦੇ ਮੁਲਾਜ਼ਮਾਂ ਨੂੰ ਦਿੱਤੀ ਤੇ ਉਹਨਾਂ ਨੇ ਉਲਟਾ ਮੈਨੂੰ ਥਾਣੇ ਲਿਜਾ ਕੇ ਬਿਠਾ ਦਿੱਤਾ ਤੇ ਮੈਨੂੰ ਕਿਹਾ ਗਿਆ ਕਿ ਤੂੰ ਨਸ਼ਾ ਕੀਤਾ ਹੋਇਆ ਹੈ। ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਮੈਡੀਕਲ ਕਰਵਾ ਲਓ ਜੇ ਮੈਂ ਨਸ਼ਾ ਕੀਤਾ ਹੋਇਆ ਤੇ ਮੈਨੂੰ ਬਣਦੀ ਸਜ਼ਾ ਦਿੱਤੀ ਜਾਵੇ ਪੀੜਿਤ ਨੌਜਵਾਨ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਤੇ ਉਹਨੇ ਉਸ ਦੀ ਸੂਚਨਾ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਨੂੰ ਦਿੱਤੀ
ਉੱਥੇ ਹੀ ਥਾਣਾ ਸਿਵਲ ਲਾਈਨ ਤੇ ਪੁਲਿਸ ਅਧਿਕਾਰੀ ਅਮੋਲਕ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਅਤੁਲ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦਾ ਹੈ ਤੇ ਰੋਟੀ ਖਾਣ ਦੇ ਲਈ ਲਾਰੈਂਸ ਰੋਡ ਚੌਂਕ ਵਿੱਚ ਆਇਆ ਸੀ ਤਾਂ ਉਸ ਨੂੰ ਵਰਨਾ ਗੱਡੀ ਦੇ ਸਵਾਰ ਕੁਝ ਨੌਜਵਾਨਾਂ ਨੇ ਲੁੱਟ ਲਿਆ ਹੈ ਅਸੀਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲ਼ ਰਹੇ ਹਾਂ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ