ਅੰਮ੍ਰਿਤਸਰ ਤੇ ਥਾਣਾ ਮੋਹਕਮਪੁਰਾ ਇਲਾਕੇ ਦੇ ਵਿੱਚ ਕੁਝ ਸ਼ਰਾਰਤੀਆਂ ਸਰਾ ਵੱਲੋਂ ਇੱਕ ਔਰਤ ਨਾਲ ਝਗੜਾ ਕੀਤਾ ਜਾ ਰਿਹਾ ਸੀ ਤੇ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਜਿਹਦੇ ਚਲਦੇ ਉਸ ਨੂੰ ਛੁਡਾਣ ਕੇ ਇੱਕ ਗੁਰਸਿੱਖ ਨੌਜਵਾਨ ਦੀ ਸ਼ਰਾਰਤੀ ਅੰਸਰਾਂ ਵੱਲੋਂ ਪੱਗ ਨੂੰ ਉਤਾਰ ਦਿੱਤਾ ਗਿਆ ਤੇ ਉਸ ਦੀ ਪੱਗ ਨੂੰ ਆਪਣੇ ਨਾਲ ਲੈ ਕੇ ਇਸ ਮੌਕੇ ਪੀੜਿਤ ਗੁਰਸਿੱਖ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਕੱਲਰਾਂ ਪਿੰਡ ਦਾ ਰਹਿਣ ਵਾਲਾ ਹੈ। ਤੇ ਉਸ ਨੇ ਦੱਸਿਆ ਕਿ ਇੱਕ ਔਰਤ ਨੂੰ ਕੁਝ ਨੌਜਵਾਨ ਇਹਨਾਂ ਦੀ ਕੁੱਟਮਾਰ ਕਰ ਰਹੇ ਸਨ ਤੇ ਮੈਂ ਜਦੋਂ ਉਹਨਾਂ ਨੂੰ ਛਡਾਉਣ ਦੇ ਲਈ ਗਿਆ ਤੇ ਉਹਨਾਂ ਨੇ ਮੇਰੇ ਨਾਲ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਮੇਰੀ ਦਸਤਾਰ ਨੂੰ ਉਤਾਰ ਕੇ ਆਪਣੇ ਨਾਲ ਲੈ ਗਏ। ਬਾਅਦ ਵਿੱਚ ਸ਼ਾਮ ਨੂੰ ਮੇਰੀ ਦਸਤਾਰ ਵਾਪਸ ਕਰ ਗਈ ਪਰ ਉਸ ਦਾ ਕਹਿਣਾ ਹੈ ਕਿ ਮੇਰੀ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ ਤੇ ਮੈਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦਾ ਹਾਂ ਅਜਿਹੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ
ਉੱਥੇ ਹੀ ਥਾਣਾ ਮੋਕਮਪੁਰਾ ਤੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ ਤੇ ਅਸੀਂ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਦਸਤਾਰ ਦਾ ਮਸਲਾ ਹੈ ਉਸ ਤੇ ਵੀ ਕਾਰਵਾਈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਬੰਨਦੀ ਕਾਰਵਾਈ ਕੀਤੀ ਜਾਵੇਗੀ

