Punjab news

ਓਬੀਸੀ ਸਮਾਜ ਦੀਆਂ ਮੰਗਾਂ ਨੂੰ ਲੈ ਕੇ ਕੀਤਾ ਜਾਵੇਗਾ ਵੱਡਾ ਸੰਮੇਲਨ ਇਸ ਮਹਾ ਸੰਮੇਲਨ ‘ਚ ਵੱਖ-ਵੱਖ ਸੂਬਿਆਂ ਤੋਂ ਪਹੁੰਚਣਗੀਆਂ ਵੱਡੀਆਂ ਸ਼ਖਸ਼ੀਅਤਾਂ |

ਅੰਮ੍ਰਿਤਸਰ ਦੇ ਵਿੱਚ ਆਲ ਇੰਡੀਆ ਰਾਸ਼ਟਰੀ ਓਬੀਸੀ ਮਹਾ ਸੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਅੱਜ ਕੀਤੀ ਗਈ ਜਿਸ ਵਿੱਚ ਆਲ ਇੰਡੀਆ ਓਬੀਸੀ ਮਹਾ ਸੰਘ ਦੇ ਪ੍ਰਧਾਨ ਬਾਬਲ ਤੇ ਵਾਅਦੇ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪੋਤਰੇ ਇੰਦਰਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਆਲ ਇੰਡੀਆ ਓਬੀਸੀ ਮਹਾ ਸੰਘ ਵੱਲੋਂ 7 ਅਗਸਤ ਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੱਕ ਮਹਾਂ ਸੰਮੇਲਨ ਕਰਵਾਇਆ ਜਾ ਰਿਹਾ ਹੈ। ਅਤੇ ਇਸ ਮਹਾ ਸੰਮੇਲਨ ਦੇ ਵਿੱਚ ਕੇਂਦਰ ਸਰਕਾਰ ਨੂੰ ਓਬੀਸੀ ਭਾਈਚਾਰੇ ਦੀਆਂ ਮੰਗਾਂ ਮਨਵਾਉਣ ਦੇ ਲਈ ਚਰਚਾ ਵੀ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਕੇਂਦਰ ਤੋਂ ਸਾਡੀਆਂ ਮੁੱਖ ਮੰਗਾਂ ਇਹ ਹਨ ਜਿਵੇਂ ਕਿ ਉਹਨਾਂ ਕਿਹਾ ਕਿ ਓਬੀਸੀ ਆਬਾਦੀ ਦੇ ਅਨੁਪਾਤ ਵਿੱਚ ਬਜਟ ਵਿੱਚ ਉਪਬੰਧ ਕਰਕੇ ਓਬੀਸੀ ਲਈ ਇੱਕ ਵੱਖਰਾ ਓਬੀਸੀ ਕੇਂਦਰੀ ਮੰਤਰਾਲਿਆ ਸਥਾਪਤ ਕੀਤਾ ਜਾਵੇ ਅਤੇ ਇਸੇ ਦੇ ਨਾਲ ਹੀ ਉਹਨਾਂ ਨੇ ਕਿਹਾ ਪੁਰਾਣੀ ਪੈਨਸ਼ਨ ਸਕੀਮ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਵਿੱਚ ਤੁਰੰਤ ਲਾਗੂ ਕੀਤੀ ਜਾਵੇ। ਅਤੇ ਇਸੇ ਦੇ ਨਾਲ ਬੋਲਦੇ ਹੋਏ ਇਹਨਾਂ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਲਗਾਈ ਪੰਜਾਬ ਪ੍ਰਤੀਸ਼ਤ ਰਾਖਵੇ ਕਰਨ ਦੀ ਸੀਮਾ ਨੂੰ ਹਟਾਉਣ ਲਈ ਸੰਵਿਧਾਨ ਵਿੱਚ ਸੋਧ ਕੀਤੀ ਜਾਵੇ। ਉਹਨਾਂ ਕਿਹਾ ਕਿ 13 ਸਤੰਬਰ 2017 ਤੋਂ ਕਰੀਮੀ ਲੇਅਰ ਦੀ ਸੀਮਾ ਨਹੀਂ ਵਧਾਈ ਗਈ ਜਦੋਂ ਤੱਕ ਕਰੀਮੀ ਲੇਅਰ ਦੀ ਗੈਰ ਸੰਵਿਧਾਨਿਕ ਸ਼ਰਤ ਨੂੰ ਵਾਪਸ ਨਹੀਂ ਲਿਆ ਜਾਂਦਾ ਅਤੇ ਇਸ ਨੂੰ ਜਲਦੀ ਤੋਂ ਜਲਦੀ 20 ਲੱਖ ਕਰ ਦੇਣਾ ਚਾਹੀਦਾ ਹੈ। ਅਤੇ ਅਜਿਹੀਆਂ ਕਈ ਓਬੀਸੀ ਸਮਾਜ ਦੀਆਂ ਮੰਗਾਂ ਹਨ ਜਿਨਾਂ ਨੂੰ ਮਨਵਾਉਣ ਦੇ ਲਈ ਅਤੇ ਕੇਂਦਰ ਸਰਕਾਰ ਦੇ ਉੱਪਰ ਜ਼ੋਰ ਪਾਉਣ ਦੇ ਲਈ ਉਹਨਾਂ ਵੱਲੋਂ ਇਸ ਤਰੀਕੇ ਦੇ ਸੰਮੇਲਨ ਕਰਵਾਏ ਜਾ ਰਹੇ ਹਨ ਅਤੇ ਰਾਸ਼ਟਰੀ ਓਬੀਸੀ ਸੰਗ ਵੱਲੋਂ ਇਹ ਨੌਵਾਂ ਜਨਰਲ ਕਾਨਫਰੰਸ ਹੈ ਜੋ ਕਿ 7 ਅਗਸਤ 2024 ਨੂੰ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕਰਵਾਈ ਜਾ ਰਹੀ ਹੈ।

Comment here

Verified by MonsterInsights