ਜਿਲਾ ਤਰਨਤਾਰਨ ਦੇ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਸਮੂਹ ਆਗੂ/ ਅਕਾਲੀ ਵਰਕਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਖੜੇ ਹਨ ( ਜਿਲਾ ਪ੍ਰਧਾਨ ਪੱਖੋਕੇ )
ਤਰਨਤਾਰਨ 3ਅਗਸਤ ( ਜਸਬੀਰ ਸਿੰਘ) ਅੱਜ ਤਰਨਤਾਰਨ ਸ੍ਰੀ ਗੁਰੂ ਅਰਜਨ ਦੇਵ ਸਰਾ ਵਿਖੇ ਸ੍ਰੋਮਣੀ ਅਕਾਲੀ ਦਲ ( ਬਾਦਲ) ਜਿਲਾ ਪ੍ਰਧਾਨ ਤਰਨਤਾਰਨ ਦੇ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈ ਹੇਠ ਇਕ ਪ੍ਰੈੱਸ ਕਾਨਫਰੰਸ ਕੀਤੀ ਗਾਈ ।ਜਿਸ ਵਿੱਚ ਸਾਬਕਾ ਜਰਨਲ ਸਕੱਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੌਜੂਦਾ ਮੈਬਰ ਗੁਰਬਚਨ ਸਿੰਘ ਕਰੰਮੂਵਾਲ/ ਗੁਰਿੰਦਰ ਸਿੰਘ ਟੋਨੀ / ਦਲਬੀਰ ਸਿੰਘ ਜਹਾਂਗੀਰ/ ਰਮਨਦੀਪ ਸਿੰਘ ਭਰੋਵਾਲ/ ਜਗਜੀਤ ਸਿੰਘ ਜਗੀ ਪ੍ਰਧਾਨ ਯੂਥ ਅਕਾਲੀ ਦਲ ਬਾਦਲ ਤਰਨਤਾਰਨ ਸਮੇਤ ਸਾਮਿਲ ਸਨ ।
ਪ੍ਰੈੱਸ ਕਾਨਫਰੰਸ ਦੌਰਾਨ ਪੱਖੋਕੇ ਨੇ ਦੱਸਿਆ ਕੀ ਕੁੱਝ ਵਿਰੋਧੀ ਪਾਰਟੀਆ ਵੱਲੋ ਅਕਾਲੀ ਦਲ ਨੁੰ ਕਮਜੋਰ ਕਰਨ ਲਈ ਅਡੀ ਚੋਟੀ ਦਾ ਜੋਰ ਲਗਾਏ ਜਾ ਰਿਹਾ ਹੈ ।ਪਰ ਸਮੂੰਹ ਜਿਲਾ ਤਰਨਤਾਰਨ ਦੇ ਅਕਾਲੀ ਵਰਕਰ / ਆਗੂਆ ਸਾਹਿਬਾਨ ਅੱਜ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਖੜੇ ਹਨ ।ਸਮੂਹ ਅਕਾਲੀ ਦਲ ਨੇ ਪਾਰਟੀ ਨੁੰ ਵਿਸਵਾਸ਼ ਦਿਵਾਏ ਰਹੀਆ ਹਨ ਭਾਵੇ ਜਿਹਨਾ ਮਰਜੀ ਵਿਰੋਧੀ ਪਾਰਟੀਆ ਵੱਲੋ ਲਾਲਚ ਵੀ ਦੇਣ ਪਰ ਇਕ ਵੀ ਅਕਾਲੀ ਵਰਕਰ ਪਾਰਟੀ ਤੋ ਵੱਖ ਨਹੀ ਹੋਵੇਗਾ ।ਪੱਖੋਕੇ ਨੇ ਕਹਿ ਪਿਛਲੇ ਕਈ ਦਿਨਾ ਤੋ ਸੋਸਲ ਮੀਡੀਆ ਰਾਹੀ ਪਾਰਟੀ ਖਿਲਾਫ ਭੰਡੀ ਪ੍ਰਚਾਰ ਕਰ ਰਹੀਆ ਹਨ ।ਇਹਨਾ ਦਾ ਕੋਈ ਅਸਰ ਨਹੀ ਪੈਣਾ ਕਿਉਕਿ ਪੰਜਾਬ ਦੇ ਲੋਕ ਬਹੁਤ ਸਿਆਣਾ ਹਨ ।ਪੱਖੋਕੇ ਨੇ ਵਿਰੋਧੀ ਪਾਰਟੀਆ ਸਿਰਫ ਤਾ ਸਿਰਫ ਭੰਡੀ ਪ੍ਰਚਾਰ ਕਰ ਸਕਦੀਆ ਹਨ ।ਇਸ ਮੌਕੇ ਤੇ ਸਾਬਕਾ ਚੇਅਰਮੈਨ ਅਮਰੀਕ ਸਿੰਘ ਪੱਖੋਕੇ/ ਸਾਬਕਾ ਚੇਅਰਮੈਨ ਬਲਦੇਵ ਸਿੰਘ ਪੰਡੋਰੀ ਗੋਲਾ / ਜਸਵਿੰਦਰ ਸਿੰਘ ਅਲਾਦੀਨਪੁਰ ਸਾਬਕਾ ਸਰਪੰਚ ਵੀ ਸਾਮਿਲ ਸਨ |
RSS, ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ – ਅਲਵਿੰਦਰਪਾਲ ਸਿੰਘ ਪੱਖੋਕੇ

Related tags :
Comment here