Punjab news

ਸਬਜ਼ੀ ਵਾਲੀ ਦੁਕਾਨ ਨੂੰ ਲੱ.ਗੀ ਅੱਗ , ਸਾਰਾ ਸਮਾਨ ਬਣਿਆ ਸਵਾਹ “ਮੇਰੀ ਦੁਕਾਨ ਨੂੰ ਜਾਣ ਬੁੱਝ ਕੇ ਅੱਗ ਲਾਈ ਹੈ – ਦੁਕਾਨਦਾਰ “

ਗੁਰਦਾਸਪੁਰ ਦੇ ਕਸਬਾ ਧਿਆਨਪੁਰ ‘ਚ ਸਬਜ਼ੀ ਵਾਲੀ ਦੁਕਾਨ ਨੂੰ ਲੱਗੀ ਅੱਗ ਕਰੀਬ ਡੇਢ ਤੋਂ ਦੋ ਲੱਖ ਦਾ ਨੁਕਸਾਨ ਹੋਣ ਦਾ ਮਾਮਲਾ ਸਾਮਣੇ ਆਇਆ ਹੈ ਉਥੇ ਹੀ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਮੰਗਲ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਆਪਣੀ ਦੁਕਾਨ ਦਾ ਸਮਾਨ ਸਾਂਭ ਸੰਭਾਲ ਕੇ ਘਰ ਚਲੇ ਗਏ ਸਨ ਤੇ ਜਦੋਂ ਉਹ ਸਵੇਰੇ ਆਪਣੀ ਦੁਕਾਨ ਤੇ ਪਹੁੰਚੇ ਤਾਂ ਉਨ੍ਹਾਂ ਦੀ ਦੁਕਾਨ ਦਾ ਸਮਾਨ ਪੂਰੀ ਸੜ ਚੁੱਕਾ ਸੀ ਤੇ ਕਰੀਬ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ,ਇਸ ਮੌਕੇ ਦੁਕਾਨਦਾਰ ਨੇ ਇਹ ਸ਼ੱਕ ਜਾਹਿਰ ਕੀਤਾ ਕੀ ਕੁਝ ਅਣਪਛਾਤੇ ਲੋਕਾਂ ਵਲੋ ਉਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਧਰ ਉਸ ਵਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਦੋਸ਼ੀਆਂ ਨੂੰ ਕਾਬੂ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ।ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਧਿਆਨਪੁਰ ਵਿੱਚ ਪੁਲਿਸ ਦਾ ਨਾਕਾ ਪੱਕੇ ਤੌਰ ਤੇ ਲਾਇਆ ਜਾਵੇਂ ਤਾਂ ਜੋ ਇਹੋ ਜਿਹੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ ।

Comment here

Verified by MonsterInsights