ਸ਼੍ਰੀ ਮੁਕਤਸਰ ਸਾਹਿਬ ਤੋਂ ਮਲੋਟ ਬਣ ਰਹੀ ਸੜਕ ਤੇ ਪਿੰਡ ਰੁਪਾਣਾ ਦੇ ਕੋਲ ਪਿੰਡ ਵਾਸੀਆਂ ਨੇ ਧਰਨਾ ਲਗਾ ਦਿੱਤਾ ਪਿੰਡ ਵਾਸੀਆਂ ਨੇ ਸੜਕ ਬਣਾ ਰਹੇ ਠੇਕੇਦਾਰ ਤੇ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਨਵੀਂ ਸੜਕ ਬਣ ਰਹੀ ਹੈ। ਇਹ ਸੜਕ ਤਕਰੀਬਨ ਬਣ ਕੇ ਤਿਆਰ ਹੋ ਚੁੱਕੀ ਹੈ। ਲੇਕਿਨ ਪਿੰਡ ਰਪਾਨਾ ਦੇ ਕੋਲੋਂ ਇਹ ਸੜਕ ਨਹੀਂ ਬਣੀ ਤੇ ਇੱਥੇ ਸੜਕ ਬਣਾ ਰਹੇ ਠੇਕੇਦਾਰ ਦੇ ਵੱਲੋਂ ਸੜਕ ਪੁੱਟ ਕੇ ਸੁੱਟ ਦਿੱਤੀ ਇਹ ਸੜਕ ਕਰੀਬ ਦੋ ਤੋਂ ਤਿੰਨ ਫੁੱਟ ਡੂੰਘੀ ਪੱਟੀ ਹੋਈ ਹੈ ਜਿਸ ਤੇ ਕੋਈ ਵੀ ਕਰੈਸ਼ਰ ਨਹੀਂ ਪਾਇਆ ਗਿਆ ਜਿਸ ਕਾਰਨ ਇਥੋਂ ਲੰਘ ਰਹੇ ਰਾਹ ਗਿਰੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਸੜਕ ਤੇ ਕਈ ਵਾਰ ਐਕਸੀਡੈਂਟ ਵੀ ਹੋ ਚੁੱਕੇ ਹਨ। ਲੇਕਿਨ ਠੇਕੇਦਾਰ ਦੇ ਵੱਲੋਂ ਕਾਫੀ ਸਮੇਂ ਤੋਂ ਇਥੇ ਕੋਈ ਵੀ ਕੰਮ ਨਹੀਂ ਚਲਾਇਆ ਜਾ ਰਿਹਾ ਜਦ ਮੀਂਹ ਪੈ ਜਾਂਦਾ ਹੈ ਤਾਂ ਇੱਥੇ ਪਾਣੀ ਖੜ ਜਾਂਦਾ ਹੈ ਤੇ ਚਿੱਕੜ ਹੋ ਜਾਂਦਾ ਹੈ। ਜਿਸ ਕਾਰਨ ਮੋਟਰਸਾਈਕਲ ਤਿਲਕ ਜਾਂਦੇ ਹਨ ਅਸੀਂ ਕਈ ਵਾਰ ਠੇਕੇਦਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਸਾਨੂੰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਜਿਸ ਕਾਰਨ ਅੱਜ ਇਹ ਧਰਨਾ ਲਗਾਇਆ ਗਿਆ ਹੈ |
ਪਿੰਡ ‘ਚ ਬਣ ਰਹੀ ਸੀ ਨਵੀਂ ਸੜਕ ,ਲੋਕਾਂ ਨੇ ਕੀਤੀ ਜੰਮ ਕੇ ਕੀਤੀ ਨਾਅਰੇਬਾਜ਼ੀ ਠੇਕੇਦਾਰ ‘ਤੇ ਲਗਾਏ ਗੰਭੀਰ ਇ.ਲ.ਜ਼ਾ.ਮ , ਤੁਸੀਂ ਵੀ ਸੁਣੋ ਪੂਰਾ ਮਾਮਲਾ !
