.ਪੰਜਾਬ ਸਰਕਾਰ ਨੇ ਬਟਾਲਾ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ,,,11 ਕਰੋੜ ਦੀ ਲਾਗਤ ਨਾਲ ਧਰਮਪੁਰਾ ਕਾਲੋਨੀ ਵਿੱਚ ਸਰਕਾਰੀ ਕੰਨਿਆ ਸੀਨੀਅਰ ਸਕੇਂਡਰੀ ਸਕੂਲ ਵਿਖੇ ਸਕੂਲ ਆਫ ਐਮੀਨੇਸ ਦੀ ਨਵੀਂ ਇਮਾਰਤ ਬਣੇਗੀ ਜਿਸਦਾ ਨੀਂਹ ਪੱਥਰ ਐਮ ਐਲ ਏ ਬਟਾਲਾ ਅਮਨ ਸ਼ੈਰ ਸਿੰਘ ਸ਼ੈਰੀ ਕਲਸੀ ਵਲੋਂ ਰਖਿਆ ਗਿਆ ਇਸ ਮੌਕੇ ਐਮ ਐਲ ਏ ਨੇ ਕਿਹਾ ਕਿ ਇਸ ਸਕੂਲ ਨਾਲ ਬਟਾਲਾ ਅਤੇ ਆਸ ਪਾਸ ਦੇ ਇਲਾਕੇ ਦੇ ਬੱਚਿਆਂ ਨੂੰ ਸਿੱਖਿਆ ਵਿੱਚ ਨਵੀਆਂ ਸਹੂਲਤਾਂ ਵੀ ਮਿਲਣਗੀਆਂ ਇੰਸ ਮੌਕੇ ਸਕੂਲ ਨੂੰ ਦਿਤੀ ਗਈ ਦੂਸਰੀ ਨਵੀ ਬੱਸ ਨੂੰ ਵੀ ਹਰੀਂ ਝੰਡੀ ਦਿਤੀ ਗਈ ਨਾਲ ਹੀ ਐਮ ਐਲ ਏ ਨੇ ਕਿਹਾ ਕਿ ਬਟਾਲਾ ਹਲ਼ਕੇ ਵਾਸਤੇ ਆਉਣ ਵਾਲੇ ਸਮੇਂ ਵਿਚ ਕਰੋੜਾਂ ਦੇ ਵਿਕਾਸ ਕਾਰਜ ਲਿਆਂਦੇ ਜਾ ਰਹੇ ਹਨ ਨਾਲ ਹੀ ਉਹਨਾਂ ਵਿਰੋਧੀਆਂ ਨੂੰ ਤੰਜ ਕਸਦੇ ਕਿਹਾ ਕਿ ਹੁਣ ਇਹਨਾਂ ਵਿਕਾਸ ਕਾਰਜਾਂ ਨੂੰ ਲੈਕੇ ਵੀ ਬੋਲਣ ਇਸ ਮੌਕੇ ਐਮ ਐਲ ਏ ਨੇ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਨੂੰ ਲੈਕੇ ਕਿਹਾ ਕਿ ਉਥੇ ਵਧੀਆ ਮਾਹੌਲ ਹੈ ਅਤੇ ਵਧੀਆ ਤਰੀਕੇ ਨਾਲ ਜਿਮਨੀ ਚੋਣ ਜਿੱਤੀ ਜਾਵੇਗੀ ਅਤੇ ਸਤੰਬਰ ਅਕਤੂਬਰ ਦੇ ਨਜ਼ਦੀਕ ਹੋ ਸਕਦਾ ਇਹ ਚੋਣ ਕਰਵਾਈ ਜਾਵੇ ਇਸ ਮੌਕੇ ਸਕੂਲ ਪ੍ਰਿੰਸੀਪਲ ਦਾ ਕਹਿਣਾ ਸੀ ਕੇ ਇਸ ਸਕੂਲ ਵਿਚ ਸਕੂਲ ਆਫ ਐਮੀਨੇਸ ਸ਼ੁਰੂ ਹੋਣ ਨਾਲ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਸਿਖਿਆ ਦਾ ਮਿਆਰ ਹੋਰ ਉੱਚਾ ਜਾਵੇਗਾ ਨਾਲ ਹੀ ਓਹਨਾਂ ਕਿਹਾ ਕੇ ਸਰਕਾਰ ਵਲੋਂ ਸਿੱਖਿਆ ਨੂੰ ਲੈਕੇ ਹਰ ਇਕ ਸਹੂਲਤ ਵਧੀਆ ਤਰੀਕੇ ਨਾਲ ਮੁਹਈਆ ਕਰਵਾਈ ਜਾ ਰਹੀ ਹੈ