Site icon SMZ NEWS

ਪੰਜਾਬ ‘ਚ ਪਾਣੀ ਦਾ ਕਹਿਰ , ਡਰੇਨ ‘ਚ ਪਾਣੀ ਦਾ ਪੱਧਰ ਵਧਣ ਕਾਰਨ ਰੁੜ੍ਹੀਆਂ ਮੱਝਾਂ ਮੌਕੇ ‘ਤੇ ਮਚ ਗਈ ਹਾ.ਹਾ.ਕਾ.ਰ !

ਹਲਕਾ ਦੀਨਾਨਗਰ ‘ਚ ਪੈਂਦੇ ਪਿੰਡ ਜੋਗਰ ਨੇੜੇ ਅਚਾਨਕ ਨੋਮਣੀ ਡਰੇਨ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਪੀ ਰਹੀਆਂ ਗੁਜ਼ਰ ਭਾਈਚਾਰੇ ਦੀਆਂ ਚਾਰ ਮੱਝਾਂ ਰੁੜਣ ਕਾਰਨ ਜੋ ਪੁਲ ਹੇਠਾਂ ਫਸ ਕੇ ਚਾਰਾ ਮੱਝਾਂ ਦੀ ਹੀ ਮੌਤ ਹੋ ਗਈ ਹੈ । ਜਿਥੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁੱਜਰ ਫਿਰੋਜ ਅਲੀ ਨੇ ਦੱਸਿਆ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਅੱਜ ਮੱਝਾਂ ਨੂੰ ਪਾਣੀ ਪਿਆ ਰਹੇ ਸੀ ਤੇ ਅਚਾਨਕ ਪਾਣੀ ਤੇਜ ਹੋਣ ਕਾਰਨ ਪਾਣੀ ਦਾ ਪੱਧਰ ਵਧਣ ਕਾਰਨ ਚਾਰ ਮੱਝਾਂ ਨੋਮਣੀ ਵਿੱਚ ਡਿੱਗ ਗਈਆਂ ਜੋ ਪਾਣੀ ਦੇ ਪ੍ਰਭਾਵ ਹੇਠ ਆਉਣ ਕਾਰਨ ਬਣ ਰਹੇ ਪਿੰਡ ਜੋਗਰ ਤੋਂ ਸਾਂਦਰ ਪੁੱਲ ਦੇ ਵਿੱਚ ਫਸ ਗਈਆਂ ਜਿਸ ਕਾਰਨ ਉਨਾਂ ਦੀ ਮੌਤ ਹੋ ਗਈ ਹੈ ਜਿਸ ਕਾਰਨ ਸਾਡਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜਿਥੇ ਪੀੜਤ ਕਿਸਾਨ ਨੇ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ

Exit mobile version