ਸ੍ਰੋਮਣੀ ਅਖੰਡ ਪਾਠੀ ਵੈਲਫੇਅਰ ਸੋਸਾਇਟੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਮੈਬਰਾ ਆਗੂਆ ਨੇ ਅੰਮ੍ਰਿਤਸਰ ਕੀਤੀ ਅਹਿਮ ਮੀਟਿੰਗ ਵਿੱਚ ਅੱਜ ਅਖੰਡ ਪਾਠੀ ਸਿੰਘਾ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾ ਉਹਨਾ ਦੀਆਂ ਭੇਟਾ ਵਿਚ ਵਾਧਾ ਕਰਨ ਅਤੇ ਨਜਾਇਜ ਤੋਰ ਤੇ ਕੀਤੀ ਨਵੇ ਪਾਠੀ ਸਿੰਘਾ ਦੀ ਭਰਤੀ ਤੇ ਏਤਰਾਜ ਜਤਾਉਦਿਆ ਅਖੰਡ ਪਾਠੀ ਸਿੰਘਾ ਨਾਲ ਵਿਚਾਰ ਵਟਾਂਦਰਾ ਕਰ ਸ੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿਚ ਮੁਦੇ ਲਿਆਉਣ ਦੀ ਗਲ ਆਖੀ ਹੈ।
ਇਸ ਮੌਕੇ ਸ੍ਰੋਮਣੀ ਅਖੰਡ ਪਾਠੀ ਵੈਲਫੇਅਰ ਸੋਸਾਇਟੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਗੁਰਮੁਖ ਸ੍ਰੀ ਅਮੀਸ਼ਾ ਅਤੇ ਭਾਈ ਸ਼ਮਸ਼ੇਰ ਸਿੰਘ ਗੁਰੂਵਾਲੀ ਮੁਖ ਸੇਵਾਦਾਰ ਸ੍ਰੋਮਣੀ ਅਖੰਡ ਪਾਠੀ ਵੈਲਫੇਅਰ ਸੋਸਾਇਟੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਨੇ ਦਸਿਆ ਕਿ ਬੀਤੇ ਲੰਮੇ ਸਮੇ ਤੋ ਸਘਰੰਸ਼ਸ਼ੀਲ ਅਖੰਡ ਪਾਠੀ ਸਿੰਘਾ ਦੇ ਲੰਬਿਤ ਮੰਗਾ ਦੇ ਬਾਵਜੂਦ ਸ੍ਰੋਮਣੀ ਕਮੇਟੀ ਵਲੋ ਬਿਨਾ ਯੋਗਤਾ ਦੇ ਅਖੰਡ ਪਾਠੀ ਸਿੰਘਾ ਦੀ ਭਰਤੀ ਕਰ ਪਹਿਲੇ ਤੋ ਸੇਵਾ ਨਿਭਾ ਰਹੇ ਅਖੰਡ ਪਾਠੀ ਸਿੰਘਾ ਦੀਆਂ ਮੰਗਾ ਦਾ ਘਾਣ ਕੀਤਾ ਹੈ ਜਿਸ ਨਾਲ ਆਉਣ ਵਾਲੇ ਸਮੇ ਵਿਚ ਅਖੰਡ ਪਾਠੀ ਸਿੰਘਾ ਨੂੰ ਮਿਲਣ ਵਾਲੀਆ ਡਿਉਟੀਆ ਵਿਚ ਕਟੌਤੀ ਹੋਣ ਕਾਰਨ ਆਰਥਿਕ ਤੋਰ ਤੇ ਉਹਨਾ ਦਾ ਸ਼ੌਸਣ ਹੋਵੇਗਾ ਅਤੇ ਉਹਨਾ ਅਖੰਡ ਪਾਠੀ ਸਿੰਘਾ ਦੀ ਭੇਟਾ 1500 ਤੋ 2500 ਕਰਨ ਸੰਬਧੀ ਵੀ ਮੰਗ ਰਖਣ ਦੀ ਗਲ ਆਖੀ ਹੈ ਉਹਨਾ ਕਿਹਾ ਕਿ ਸ੍ਰੋਮਣੀ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਗੁਰਬਾਣੀ ਦੇ ਸੰਬਧੀ ਯੋਗਤਾ ਰਖਣ ਵਾਲੇ ਅਖੰਡ ਪਾਠੀ ਸਿੰਘਾ ਦਾ ਟੈਸਟ ਲੈ ਕੇ ਭਰਤੀ ਕਰਨ ਤਾਂ ਜੋ ਗੁਰਬਾਣੀ ਦੇ ਉਚਾਰਣ ਮੌਕੇ ਮਰਿਆਦਾ ਅਤੇ ਉਚਾਰਣ ਸਹੀ ਢੰਗ ਨਾਲ ਹੋ ਸਕੇ ਅਤੇ ਅਖੰਡ ਪਾਠੀ ਸਿੰਘ ਜੋ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕੰਠ ਤੋ ਕਰ ਨਾਮ ਸਿਮਰਨ ਵਿਚ ਯੋਗਦਾਨ ਪਾਉਂਦੇ ਹਨ ਉਹਨਾ ਦੀਆਂ ਮੰਗਾ ਸਮਾਂ ਰਹਿੰਦੇ ਸੁਣਦਿਆ ਪੂਰੀਆ ਕੀਤੀਆ ਜਾਣੀਆ ਚਾਹੀਦਿਆ ਹਨ ਜਿਸ ਸੰਬਧੀ ਅਸੀ ਬੀਤੇ ਲੰਮੇ ਸਮੇ ਤੋ ਸਘਰੰਸ਼ਸ਼ੀਲ ਹਾਂ ਅਤੇ ਅਗਾਂਹ ਵੀ ਇਹਨਾ ਮੁਦਿਆ ਤੇ ਪਹਿਰਾ ਦਿੰਦੇ ਰਹਾਂਗੇ।
Comment here