Health NewsPunjab news

ਜਗ੍ਹਾ ਜਗ੍ਹਾ ਫੈਲੀ ਗੰਦਗੀ ਅਤੇ ਗੈਰ ਜਿੰਮੇਵਾਰ ਡਾਕਟਰਾਂ ਕਾਰਨ ਬਿਮਾਰੀ ਦੀ ਹਾਲਤ ‘ਚ ਹਸਪਤਾਲ ਵਿਵਾਦਾਂ ਕਰਕੇ ਚਰਚਾ ਦਾ ਵਿਸ਼ਾ ਬਣਿਆ ਅੰਮ੍ਰਿਤਸਰ ਦਾ ਇਹ ਹਸਪਤਾਲ |

ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ ਜੋ ਕਿ ਆਏ ਦਿਨ ਹੀ ਆਪਣੇ ਵਿਵਾਦਾ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਇਸ ਵਾਰ ਫਿਰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਫੈਲੀ ਗੰਦਗੀ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਵਿਵਾਦਾਂ ਵਿੱਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਦੇ ਚਲਦੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਾਤਾ ਗੁਰਮੀਤ ਕੌਰ ਨੇ ਗੁਰੂ ਨਾਨਕ ਦੇਵ ਹਸਪਤਾਲ ਦਾ ਜਾਇਜ਼ਾ ਲਿੱਤਾ ਤੇ ਉਥੋਂ ਦੇ ਗੰਦਗੀ ਦੇ ਹਾਲਾਤ ਦੇਖੇ ਅਤੇ ਹਸਪਤਾਲ ਅਧਿਕਾਰੀਆਂ ਤੇ ਡਾਕਟਰਾਂ ਨੂੰ ਹਾਲਾਤਾਂ ਵਿੱਚ ਸੁਧਾਰ ਕਰਨ ਦੀ ਤਾੜਨਾ ਕੀਤੀ ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਗੋਜਲਾ ਦੀ ਮਾਤਾ ਜਗੀਰ ਕੌਰ ਨੇ ਕਿਹਾ ਕਿ ਅੱਜ ਉਹ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪਹੁੰਚੇ ਹਨ ਅਤੇ ਇੱਥੇ ਦੇ ਹਾਲਾਤ ਬਹੁਤ ਜਿਆਦਾ ਮਾੜੇ ਹਨ ਮਰੀਜ਼ ਆਏ ਦਿਨ ਹੀ ਇਥੋਂ ਦੇ ਹਾਲਾਤਾਂ ਕਰਕੇ ਤੰਗ ਪਰੇਸ਼ਾਨ ਦਿਖਾਈ ਦਿੰਦੇ ਹਨ ਅਤੇ ਜਦੋਂ ਅੱਜ ਉਹਨਾਂ ਨੇ ਖੁਦ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਆ ਕੇ ਦੇਖਿਆ ਤਾਂ ਇੱਥੇ ਕਿਸੇ ਵੀ ਤਰੀਕੇ ਦੀ ਸਫਾਈ ਨਹੀਂ ਦੇਖਣ ਨੂੰ ਮਿਲੀ ਅਤੇ ਜਗ੍ਹਾ ਜਗ੍ਹਾ ਤੇ ਗੰਦਗੀ ਫੈਲੀ ਹੋਈ ਸੀ। ਉਹਨਾਂ ਕਿਹਾ ਕਿ ਬਾਬੇ ਨਾਨਕ ਦੇ ਨਾਮ ਤੇ ਬਣਿਆ ਇਹ ਹਸਪਤਾਲ ਦੇ ਵਿੱਚ ਅਜਿਹੇ ਹਾਲਾਤ ਦੇਖ ਕੇ ਖੁਦ ਸ਼ਰਮਸਾਰ ਹੋਏ ਹਨ। ਉਹਨਾਂ ਕਿਹਾ ਕਿ ਅੱਜ ਉਹ ਡਾਕਟਰਾਂ ਨੂੰ ਤਾੜਨਾ ਕਰਕੇ ਗਏ ਹਨ ਕਿ ਇੱਥੋਂ ਦੇ ਹਾਲਾਤਾਂ ਵਿੱਚ ਸੁਧਾਰ ਲਿਆਂਦਾ ਜਾਵੇ। ਅਤੇ ਉਹ 10 ਤੋਂ 15 ਦਿਨਾਂ ਬਾਅਦ ਫਿਰ ਦੁਬਾਰਾ ਹਸਪਤਾਲ ਦਾ ਜਾਇਜ਼ਾ ਲੈਣਗੇ। ਅੱਗੇ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਜਿੰਨੇ ਵੀ ਡਾਕਟਰ ਹਨ ਸਾਰੇ ਗੈਰ ਜਿੰਮੇਵਾਰ ਹਨ ਅਤੇ ਉਹ ਮਰੀਜ਼ਾਂ ਦੀ ਕੋਈ ਦੇਖਰੇਖ ਵੀ ਨਹੀਂ ਕਰਦੇ ਉਹਨਾਂ ਕਿਹਾ ਕਿ ਅਗਰ ਕੋਈ ਮਰੀਜ਼ ਦਾ ਪਰਿਵਾਰਿਕ ਮੈਂਬਰ ਇੱਥੇ ਦੋ ਤੋਂ ਤਿੰਨ ਦਿਨ ਰਹਿ ਜਾਵੇ ਤਾਂ ਉਹ ਖੁਦ ਮਰੀਜ਼ ਬਣ ਜਾਂਦਾ ਹੈ। ਅਜਿਹੇ ਹਾਲਾਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦੇਖਣ ਨੂੰ ਮਿਲ ਰਹੇ ਹਨ। ਉਹਨਾਂ ਕਿਹਾ ਕਿ ਡਾਕਟਰ ਵੀ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨਾਲ ਮਿਸ ਬਿਹੇਵ ਕਰਦੇ ਦਿਖਾਈ ਦਿੰਦੇ ਹਨ। ਅਤੇ ਇੱਥੋਂ ਤੱਕ ਕਿ ਇਸ ਸਰਕਾਰੀ ਹਸਪਤਾਲ ਦੇ ਵਿੱਚ ਆਯੁਸ਼ਮਾਨ ਕਾਰਡ ਵੀ ਨਹੀਂ ਚੱਲ ਰਹੇ ਜੋ ਕਿ ਚਿੰਤਾ ਦਾ ਵਿਸ਼ਾ ਹੈ। ਅੱਗੇ ਗੱਲਬਾਤ ਕਰਦਿਆਂ ਗੁਰਮੀਤ ਕੌਰ ਨੇ ਕਿਹਾ ਕਿ ਉਹ ਸਾਰੇ ਵਰਤਾਰੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਸਿਹਤ ਮੰਤਰੀ ਨੂੰ ਪੱਤਰ ਲਿਖਣਗੇ

Comment here

Verified by MonsterInsights