ਕਾਂਗਰਸ ਪਾਰਟੀ ਵੱਲੋਂ ਕਾਨੂੰਨ ਵਿਵਸਥਾ ਤੇ ਸਵਾਲ ਚੁੱਕਦੇ ਹੋਏ ਲਗਾਇਆ ਗਿਆ ਧਰਨਾ , ਉਥੇ ਹੀ ਕਾਂਗਰਸ ਪਾਰਟੀ ਬੁਲਾਰੇ ਜਸਕਰਨ ਸਿੰਘ ਕਾਹਲੋਂ ਦੀ ਅਗਵਾਈ ‘ਚ ਹੋਏ ਧਰਨੇ ‘ਚ ਜਿੱਥੇ ਕਾਂਗਰਸ ਪਾਰਟੀ ਦੇ ਯੂਥ ਆਗੂ ਸ਼ਾਮਿਲ ਹੋਏ ਉਥੇ ਹੀ ਬਟਾਲਾ ਦੇ ਸਨਅਤਕਾਰ ਵੀ ਸ਼ਾਮਿਲ ਹੋਏ ਕਾਂਗਰਸੀ ਨੇਤਾ ਜਸਕਰਨ ਸਿੰਘ ਕਾਹਲੋਂ ਦਾ ਕਹਿਣਾ ਸੀ ਕੀ ਪੰਜਾਬ ਭਰ ਅਤੇ ਬਟਾਲਾ ਚ ਨਿੱਤ ਦਿਨ ਹੋ ਰਹਿਆ ਚੋਰੀ ਅਤੇ ਲੁੱਟ ਖੋਹ ਅਤੇ ਹੋਰਨਾਂ ਵਾਰਦਾਤਾ ਦੇ ਖਿਲਾਫ ਉਹਨਾਂ ਦਾ ਇਹ ਰੋਸ ਪ੍ਰਦਰਸ਼ਨ ਹਾਲੇ ਸੰਕਤਕ ਰੂਪ ਚ ਹੈ ਅਤੇ ਉਹਨਾਂ ਕਿਹਾ ਕੀ ਪੂਰੇ ਪੰਜਾਬ ਚ ਇਹੀ ਹਾਲ ਹੈ ਅਤੇ ਆਉਣ ਵਾਲੇ ਦਿਨਾ ਚ ਪੂਰੇ ਪੰਜਾਬ ਚ ਕਾਂਗਰਸ ਵਲੋ ਵਡੇ ਪੱਧਰ ਤੇ ਇਹ ਧਰਨੇ ਲਗਾਏ ਜਾਣਗੇ ਉਥੇ ਹੀ ਇਸ ਧਰਨੇ ਚ ਸ਼ਾਮਿਲ ਕਾਂਗਰਸੀ ਨੇਤਾ ਅਤੇ ਸਨਅਤਕਾਰ ਮਨਜੀਤ ਸਿੰਘ ਹੰਸਪਾਲ ਦਾ ਕਹਿਣਾ ਸੀ ਕੀ ਇਨ੍ਹੀ ਦਿਨੀ ਇਹ ਹਾਲ ਹੈ ਕੀ ਰੋਜ਼ਾਨਾ ਬਟਾਲਾ ਦੀ ਕਿਸੇ ਨਾ ਕਿਸੇ ਇੰਡਸਟਰੀ ਚ ਚੋਰੀ ਦੀਆ ਵਾਰਦਾਤਾ ਹੋ ਰਹਿਆ ਹਨ ਅਤੇ ਉਹਨਾਂ ਕਿਹਾ ਕੀ ਇਸ ਦੇ ਨਾਲ ਹੀ ਕੁਝ ਲੋਕ ਬਟਾਲਾ ‘ ਚ ਟਰਾਂਸਪੋਰਟ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋਕਿ ਸਰਸਰ ਗਲਤ ਹੈ ਅਤੇ ਉਸ ਨਾਲ ਜਿੱਥੇ ਛੋਟੇ ਟਰਾਂਸਪੋਰਟਰ ਦਾ ਨੁਕਸਾਨ ਹੋਵੇਗਾ ਉਥੇ ਹੀ ਸਨਸਤਕਾਰਾ ਨੂੰ ਵੀ ਨੁਕਸਾਨ ਹੋਵੇਗਾ ਜਿਸ ਦੀ ਉਹਨਾਂ ਪੁਲਿਸ ਅਤੇ ਸਰਕਾਰ ਨੂੰ ਅਪੀਲ ਕੀਤੀ ਕੀ ਇਹਨਾਂ ਮੁਦਿਆ ਤੇ ਕੋਈ ਠੋਸ ਕਦਮ ਚੁੱਕੇ ਜਾਣ ਅਤੇ ਜੇਕਰ ਐਸਾ ਨਹੀਂ ਹੋਇਆ ਤਾ ਉਹ ਲੋਕਾਂ ਅਤੇ ਕਾਰੋਬਾਰੀਆਂ ਨਾਲ ਇਕੱਠੇ ਤੌਰ ਤੇ ਵਡਾ ਸੰਘਰਸ਼ ਸ਼ੁਰੂ ਕਰੇਂਗੇ ।
ਕਾਨੂੰਨ ਵਿਵਸਥਾ ਤੇ ਕਾਂਗਰਸ ਪਾਰਟੀ ਦੇ ਵੱਲੋਂ ਚੁੱਕੇ ਗਏ ਸਵਾਲ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕਰਨ ਦੀ ਦਿੱਤੀ ਚੇਤਾਵਨੀ |

Related tags :
Comment here