Site icon SMZ NEWS

ਇੰਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਨੇਪਾਲੀ ਨੂੰ ਬਟਾਲਾ ਪੁਲਿਸ ਨੇ ਕੀਤਾ ਕਾਬੂ,,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ |

ਬੀਤੀ 29 ਜੁਲਾਈ ਨੂੰ ਬਟਾਲਾ ਪੁਲਿਸ ਦੇ ਥਾਣਾ ਸਿਵਲ ਲਾਈਨ ਨੂੰ ਇਤਲਾਹ ਮਿਲੀ ਕੇ 2 ਸਾਲਾਂ ਦੀ ਬੱਚੀ ਨਾਲ 22 ਸਾਲਾਂ ਅਭਿਸ਼ੇਕ ਰੋਕਾਇਆ ਨਾਮਕ ਨੌਜਵਾਨ ਨੇ ਦਰਿੰਦਗੀ ਦੇ ਨਾਲ ਰੇਪ ਕੀਤਾ ਹੈ ਅਤੇ ਖੁਦ ਫਰਾਰ ਹੋ ਗਿਆ ਹੈ ਆਰੋਪੀ ਨੇਪਾਲ ਦੇ ਬਾਸਕਟੀਆ ਜਿਲਾ ਬੇਜਾਗ ਦਾ ਰਹਿਣ ਵਾਲਾ ਹੈ ਫਿਲਹਾਲ ਉਹ ਬਟਾਲਾ ਦੇ ਰਣਜੀਤ ਨਗਰ ਰਹਿ ਰਿਹਾ ਹੈ ਬਟਾਲਾ ਸਿਵਲ ਲਾਈਨ ਥਾਣਾ ਦੀ ਪੁਲਿਸ ਟੀਮ ਨੇ ਐਸ ਐਸ ਪੀ ਬਟਾਲਾ ਅਸ਼ਵਨੀ ਗੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਕੇਸ ਦਰਜ ਕਰਦੇ ਹੋਏ ਬਟਾਲਾ ਪੁਲਿਸ ਟੀਮ ਨੇ ਦਿੱਲੀ ਤੋਂ ਦਿੱਲੀ ਪੁਲਿਸ ਦੀ ਮਦਦ ਨਾਲ ਕਾਬੁ ਕੀਤਾ ਗਿਆ ਬਟਾਲਾ ਪੁਲਿਸ ਦੇ ਐਸ ਪੀ ਜਸਵੰਤ ਕੌਰ ਨੇ ਪ੍ਰੈਸ ਵਾਰਤਾ ਕਰਦੇ ਹੋਏ ਦੱਸਿਆ ਕਿ ਬੱਚੀ ਅਤੇ ਅਭਿਸ਼ੇਕ ਰੋਕਾਇਆ ਦੇ ਪਰਿਵਾਰ ਪਿੱਛੋਂ ਨੇਪਾਲ ਦੇ ਇਕੋ ਪਿੰਡ ਦੇ ਹੀ ਰਹਿਣ ਵਾਲੇ ਹਨ ਅਤੇ ਘਟਨਾ ਸਮੇ ਬੱਚੀ ਦਾ ਪਰਿਵਾਰ ਕੰਮ ਤੇ ਗਿਆ ਹੋਇਆ ਸੀ ਅਤੇ ਪਿੱਛੋਂ ਅਭਿਸ਼ੇਕ ਰੋਕਾਇਆ ਨੇ ਬੱਚੀ ਨਾਲ ਪੂਰੀ ਦਰਿੰਦਗੀ ਨਾਲ ਰੇਪ ਕੀਤਾ ਇਸ ਆਰੋਪੀ ਨੂੰ ਕਾਬੁ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ |

Exit mobile version