ਪੁੱਤ ਕਪੁੱਤ ਹੋ ਜਾਂਦੇ ਨੇ ਇਹ ਸੁਣਿਆ ਤਾਂ ਬਹੁਤ ਹੈ ਪਰ ਤੁਹਾਨੂੰ ਅੱਜ ਇੱਕ ਐਸੀ ਤਸਵੀਰ ਦਿਖਾਉਦੇ ਆਂ ਜਿਸ ਵਿੱਚ ਇਹ ਲਾਈਨਾਂ ਟੁੱਕਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ
ਬਾਬਾ ਬਕਾਲਾ ਪਿੰਡ ਡੇਰੀਵਾਲ ਦੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੂੰ ਅੱਜ ਨਰਕ ਭਰੀ ਜ਼ਿੰਦਗੀ ਗੁਜਾਰਨ ਨੂੰ ਮਜਬੂਰ ਹੋਏ ਪਏ ਨੇ ਕਿਉਂਕਿ ਉਹਨਾਂ ਦੇ ਪੁੱਤ ਨੇ ਨਸ਼ੇ ਦੇ ਵਿੱਚ ਪੈ ਕੇ ਆਪਣੇ ਮਾਂ ਪਿਓ ਨੂੰ 13 ਸਾਲ ਹੋ ਗਿਆ ਘਰੋਂ ਕੱਢਿਆ ਹੋਇਆ |
ਅੱਜ ਉਹ ਬਜ਼ੁਰਗ ਜੋੜਾ ਜ਼ਿਮੀਦਾਰ ਦੀ ਦਿੱਤੀ ਹੋਈ ਥੋੜੀ ਜਿਹੀ ਜਮੀਨ ਦੇ ਵਿੱਚ ਇੱਕ ਕੁੱਲੀ ਬਣਾ ਕੇ ਰਹਿਣ ਬਸੇਰਾ ਕਰ ਰਿਹਾ ਤੇ ਰੋ ਰੋ ਕੇ ਦਾਨੀ ਸੱਜਣਾਂ ਨੂੰ ਇੱਕੋ ਅਪੀਲ ਕਰ ਰਿਹਾ ਕਿ ਦੋ ਕੁ ਸਾਲ ਦੀ ਜਿਹੜੀ ਜ਼ਿੰਦਗੀ ਰਹਿ ਗਈ ਉਹਨੂੰ ਸੁਖਾਵਾਂ ਕਰ ਦਿਓ ਸਾਨੂੰ ਇੱਕ ਕਮਰਾ ਹੀ ਪਾ ਦਿਓ |