ਜੇਕਰ ਤੁਸੀਂ ਸ਼ਹਿਰ ਬਟਾਲੇ ਦੇ ਵਿੱਚ ਆ ਰਹੇ ਹੋ ਤੇ ਆਪਣੀ ਗੱਡੀ ਦੇ ਕਾਗਜ਼ਾਤ ਪੂਰੇ ਰੱਖਣਾ ਕਿਉਂਕਿ ਬਟਾਲੇ ਸ਼ਹਿਰ ਦੇ ਵਿੱਚ ਹੁਣ ਜੋ ਟਰੈਫਿਕ ਪੁਲਿਸ ਦਾ ਇੰਚਾਰਜ ਲੱਗਾ ਹੈ ਨਾ ਤੇ ਉਹ ਕਿਸੇ ਦੀ ਸਿਫਾਰਿਸ਼ ਸੁਣਦਾ ਵਾ ਅਤੇ ਨਾ ਹੀ ਕਿਸੇ ਨੂੰ ਬਖਸ਼ਦਾ ਹੈ ਇਸ ਦੀ ਜਿੰਦੀ ਜਾਗਦੀ ਮਿਸਾਲ ਹੈ ਜੋ ਉਸ ਵੇਲੇ ਮਿਲੀ ਜਦੋਂ ਬਟਾਲਾ ਦੇ ਗਾਂਧੀ ਚੌਂਕ ਵਿੱਚ ਨਾਕਾ ਲੱਗਾ ਹੋਇਆ ਸੀ ਇੱਕ ਨੌਜਵਾਨ ਨੂੰ ਰੋਕਿਆ ਗਿਆ ਜੋ ਕਿ ਆਪਣੀ ਕਾਰ ਦੇ ਵਿੱਚ ਆ ਰਿਹਾ ਸੀ ਜਦੋਂ ਉਸਨੂੰ ਕਾਰ ਚੈੱਕ ਕਰਵਾਣ ਅਤੇ ਕਾਗਜ ਪੁੱਛੇ ਗਏ ਤਾਂ ਉਸਦੀ ਕਾਰ ਦੇ ਵਿੱਚੋਂ ਇੱਕ ਵੱਡਾ ਹੂਟਰ ਮਿਲਿਆ ਅਤੇ ਉਸਦੀ ਗੱਡੀ ਨੂੰ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸਨ। ਜਿਸ ਤੇ ਪੁਲਿਸ ਨੇ ਜਦੋਂ ਚਲਾਨ ਕਰਨਾ ਚਾਹਿਆ ਤਾਂ ਇਹ ਨੌਜਵਾਨ ਪੁਲਿਸ ਤੋਂ ਅੱਖ ਬਚਾ ਕੇ ਭੱਜਣ ਵਿੱਚ ਸਫਲ ਹੋ ਗਿਆ ਪੁਲਿਸ ਵੀ ਮਗਰ ਭੱਜੀ ਪਰ ਇਹ ਭੱਜ ਕੇ ਥਾਣਾ ਸਿਵਲ ਲਾਈਨ ਵਿੱਚ ਵੜ ਗਿਆ ਜਿੱਥੇ ਪੁਲਿਸ ਨੇ ਇਹਨੂੰ ਧਰ ਦਬੋਚਿਆ ਜਦੋਂ ਇਸ ਨੌਜਵਾਨ ਨਾਲ ਗੱਲ ਕੀਤੀ ਤੇ ਇਸ ਨੇ ਕਿਹਾ ਕਿ ਇਹ ਗੱਡੀ ਬਟਾਲੇ ਦੀ ਤਫਸੀਲ ਵਿੱਚ ਕੰਮ ਕਰਦੇ ਕਿਸੇ ਪਟਵਾਰੀ ਦੀ ਹੈ ਅਤੇ ਉਸਦਾ ਭਰਾ ਥਾਣੇ ਵਿੱਚ ਮੁਨਸ਼ੀ ਹੈ ਪਰ ਫਿਰ ਵੀ ਪੁਲਿਸ ਨੇ ਬਖਸ਼ਣ ਦੀ ਬਜਾਏ ਇਸ ਦੀ ਗੱਡੀ ਤੇ ਚਲਾਨ ਕੀਤਾ ਅਤੇ ਇਸ ਤੇ ਬਣਦੀ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਕਿ ਇਸ ਨੂੰ ਪਰਚਾ ਕਰਕੇ ਐਸਡੀਐਮ ਦੀ ਕੋਰਟ ਦੇ ਵਿੱਚ ਪੇਸ਼ ਕਰਾਂਗੇ ਇਸ ਨੌਜਵਾਨ ਨੇ ਪੁਲਿਸ ਦੀ ਲਗਭਗ ਅੱਧਾ ਪੌਣਾ ਕਿਲੋਮੀਟਰ ਦੌੜ ਲਵਾਈ |
ਚਲਾਨ ਤੋਂ ਬਚਣ ਲਈ ਆਪਣੀ ਗੱਡੀ ਛੱਡ ਕੇ ਥਾਣੇ ਵੱਲ ਨੂੰ ਭੱਜਿਆ ਨੌਜਵਾਨ ਪਹਿਲਾਂ ਤਾਂ ਸਿਰਫ ਹੋਣਾ ਸੀ ਚਲਾਨ ਹੁਣ ਪੁਲਿਸ ਨੇ ਪਾ ਦਿੱਤਾ ਪਰਚਾ !
