ਪੰਜਾਬ ਦਾ ਵਿਰਾਸਤੀ ਤਿਉਹਾਰ ਤੀਆਂ ਜੋ ਕਦੇ ਪੰਜਾਬ ਦਾ ਅੰਗ ਹੁੰਦਾ ਸੀ ਅੱਜ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਸਾਡੇ ਤੋਂ ਅਲੋਪ ਹੋ ਰਿਹਾ ਹੈ ਜਿਸ ਨੂੰ ਮੁੜ ਸੁਰਜੀਤ ਕਰਨ ਲਈ ਅੱਜ ਸੀਨੀਅਰ ਸੈਕੰਡਰੀ ਸਕੂਲ ਭੰਡਾਲ ਬੇਟ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਦਾ ਉਦਘਾਟਨ ਰਣਜੀਤ ਕੌਰ ਢਿੱਲੋਂ ਨੇ ਰੀਬਨ ਕੱਟ ਕੇ ਕੀਤਾ ਇਸ ਮੌਕੇ ਤੇ ਇਲਾਕੇ ਭਰ ਦੀਆਂ ਔਰਤਾਂ ਤੇ ਮੁਟਿਆਰਾਂ ਨੇ ਗਿੱਧਾ ਭੰਗੜਾ ਤੇ ਵੱਖ ਵੱਖ ਪੰਜਾਬੀ ਗੀਤਾਂ ਤੇ ਕੋਰਿਓਗ੍ਰਾਫੀ ਪੇਸ਼ ਕੀਤੀ ਇਸ ਤੋਂ ਬਾਅਦ ਸੱਜ ਵਿਆਹੀਆਂ ਮੁਟਿਆਰਾਂ ਨੇ ਪੀਂਘ ਝੂਟ ਕੇ ਪੰਜਾਬ ਦੀ ਵਿਰਾਸਤ ਨੂੰ ਮੁੜ ਸੰਭਾਲਣ ਦਾ ਪ੍ਰਣ ਕੀਤਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਔਰਤਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਪ੍ਰੋਗਰਾਮ ਪੰਜਾਬ ਦੇ ਪਿੰਡ ਪਿੰਡ ਹੋਣੇ ਚਾਹੀਦੇ ਹਨ ਇਸ ਉਪਰੰਤ ਵੱਖ ਵੱਖ ਪਕਵਾਨਾਂ ਦਾ ਲੰਗਰ ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧਾ ਪਾ ਕੇ ਤੇ ਪੀਂਘਾਂ ਝੂਟ ਕੇ ਮਨਾਈਆਂ ਤੀਆਂ ਦੇਖੋ ਕੀ ਦਿੱਤਾ ਖ਼ਾਸ ਸੁਨੇਹਾ ?

Related tags :
Comment here