News

ਖਰਾਬ ਹੋਈ ਫਸਲ ਕਾਰਨ ਕਿਸਾਨ ਨੇ ਚੁੱਕਿਆ ਖੌ/ਫ/ਨਾ/ਫ ਕਦਮ ਮਾਨਸਿਕ ਤੌਰ ਤੇ ਸੀ ਪ੍ਰੇਸ਼ਾਨ ,ਪਰਿਵਾਰ ‘ਚ ਸੋਗ ਦੀ ਲਹਿਰ !

ਅਬੋਹਰ ਮਲੋਟ ਦੇ ਨੇੜੇ ਪਿੰਡ ਖਾਨ ਕੇ ਢਾਬੇ ਦਾ ਨਿਵਾਸੀ ਮਨਜਿੰਦਰ ਸਿੰਘ ਨੇ ਫਸਲ ਮਾੜੀ ਹੋਣ ਕਾਰਨ ਕਰਕੇ ਮਾਨਸਿਕ ਪਰੇਸ਼ਾਨੀ ਚਲਦੇ ਨਹਿਰ ਦੇ ਵਿੱਚ ਛਲਾਂਗ ਲਾ ਕੇ ਖੁਦਕੁਸ਼ੀ ਕਰ ਲਈ ਅੱਜ ਅਬੋਹਰ ਦੇ ਕੋਲੋ ਲੰਘਦੀ ਮਲੁਕਾ ਮਾਈਨਰ ਦੇ ਵਿੱਚੋਂ ਲਾਸ਼ ਮਿਲੀ ਹੈ ਮੌਕੇ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਲੋਟ ਨਿਵਾਸੀ ਮਨਜਿੰਦਰ ਸਿੰਘ ਪਿਛਲੇ ਦਿਨੋਂ ਤੋਂ ਕਾਫੀ ਪਰੇਸ਼ਾਨ ਸੀ ਕਿਉਂਕਿ ਮੀਂਹ ਨਾ ਪੈਣ ਕਰਕੇ ਝੋਨੇ ਦੀ ਫਸਲ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਇਹ ਪਰੇਸ਼ਾਨ ਰਹਿੰਦਾ ਸੀ ਤੇ ਉਹ ਨਹਿਰ ਦੇ ਵਿੱਚ ਛਲਾਂਗ ਲਾ ਕੇ ਖੁਦਕੁਸ਼ੀ ਕਰ ਦਿੱਤੀ ਉਹਨਾਂ ਨੇ ਦੱਸਿਆ ਕਿ ਮਨਜਿੰਦਰ ਸਿੰਘ ਦੇ ਇੱਕ ਛੋਟਾ ਬੱਚਾ ਹੈ ਤੇ ਪਰਿਵਾਰ ਦੇ ਵਿੱਚ ਸ਼ੋਕ ਦੀ ਲਹਿਰ ਦੋੜ ਗਈ ਹੈ

ਮੌਕੇ ਤੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰ ਬਿੱਟੂ ਨਰੂਲਾ ਅਤੇ ਸਿਟੀ ਟੂ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਬਹੋਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ

Comment here

Verified by MonsterInsights