ਮਾਮਲਾ ਅੰਮ੍ਰਿਤਸਰ ਦੇ ਵੇਰਕਾ ਤੋ ਸਾਹਮਣੇ ਆਇਆ ਹੈ ਜਿਥੋ ਦੇ ਰਹਿਣ ਵਾਲੇ ਸਤਨਾਮ ਸਿੰਘ ਵਲੋ ਮੰਦਿਰ ਪ੍ਰਬੰਧਕਾ ਤੇ ਦੌਸ਼ ਲਾਉਦਿਆ ਆਖਿਆ ਕਿ ਉਹ ਪਿਛਲੇ 35 ਸਾਲ ਤੋ ਇਸ ਰੇਲਵੇ ਦੀ ਜਗਾ ਉਪਰ ਪਠੇ ਵਢਣ ਵਾਲਾ ਟੋਕਾ ਲਗਾ ਆਪਣਾ ਪਰਿਵਾਰ ਪਾਲ ਰਿਹਾ ਹੈ ਪਰ ਪਿਛਲੇ ਪੰਜ ਸਾਲ ਤੋ ਇਥੇ ਮੰਦਿਰ ਬਣਾਇਆ ਗਿਆ ਹੈ ਅਤੇ ਉਸ ਤੋ ਬਾਦ ਸਾਨੂੰ ਇਥੋ ਟੋਕਾ ਚੁਕਣ ਸੰਬਧੀ ਧਮਕਾਇਆ ਜਾ ਰਿਹਾ ਹੈ ਜਿਸਦੇ ਚਲਦੇ ਜਦੋ ਅਸੀ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਦੇ ਡੀਸੀਪੀ ਵਲੋ ਸਾਨੂੰ ਦੋਵੇ ਧਿਰਾ ਨੂੰ ਇਹ ਕਹਿ ਕੇ ਭੇਜਿਆ ਗਿਆ ਹੈ ਕਿ ਇਹ ਜਗਾ ਰੇਲਵੇ ਦੀ ਹੈ ਅਤੇ ਦੋਵੇ ਧਿਰਾ ਜੇਕਰ ਆਪਸੀ ਸਹਿਮਤੀ ਨਾਲ ਭਾਈਬੰਦੀ ਵਿਚ ਆਪਣਾ ਆਪਣਾ ਕੰਮ ਕਰਨ ਅਤੇ ਜੇਕਰ ਕਿਸੇ ਨੇ ਵਧੀਕੀ ਕੀਤੀ ਤਾਂ ਜਲਦ ਉਸ ਉਪਰ ਬਣਦੀ ਕਾਰਵਾਈ ਕਰ ਪਰਚਾ ਦਰਜ ਕੀਤਾ ਜਾਵੇਗਾ।ਪਰ ਉਸਦੇ ਬਾਵਜੂਦ ਸਚਿਨ ਮੰਦਿਰ ਦੇ ਆਗੂ ਵਲੋ ਵਡੀ ਗਿਣਤੀ ਵਿਚ ਨੋਜਵਾਨਾ ਨੂੰ ਬੁਲਾ ਮੇਰੇ ਟੋਕੇ ਦੀ ਤੋੜਭੰਨ ਕਰਦਿਆ ਮੇਰੇ ਅੱਡੇ ਤੋ ਟੀਨਾਂ ਤਕ ਚੁਕ ਦਿਤੀਆ ਗਈਆ ਹਨ ਜਿਸ ਨਾਲ ਮੇਰਾ ਕੰਮ ਕਾਜ ਬੰਦ ਹੋ ਗਿਆ ਹੈ ਅਤੇ ਮੈ ਪੁਲਿਸ ਪ੍ਰਸ਼ਾਸ਼ਨ ਕੌਲੌ ਇਨਸਾਫ ਦੀ ਮੰਗ ਕਰਦਾ ਹਾਂ।
ਇਸ ਸੰਬਧੀ ਮੰਦਿਰ ਵਾਲੀ ਧਿਰ ਦੇ ਆਗੂ ਸਚਿਨ ਨੇ ਦੱਸਿਆ ਹੈ ਕਿ ਮੰਦਿਰ ਵਿਚ ਆਉਣ ਵਾਲੀਆ ਧੀਆਂ ਭੈਣਾ ਨੂੰ ਇਸ ਟੋਕੇ ਦੇ ਮਾਲਿਕ ਵਲੋ ਨੀਕਰਾ ਪਾ ਕੇ ਫਿਰਣ ਕਾਰਣ ਦਿੱਕਤ ਆਉਦੀ ਹੈ ਅਤੇ ਪਠੇ ਵਾਲੀ ਟਰਾਲੀਆ ਦੇ ਕਾਰਣ ਸਾਰੀ ਜਗਾ ਬੈਠਣ ਕਾਰਨ ਮੰਦਿਰ ਦੇ ਰਸਤੇ ਦੀ ਹਾਲਤ ਖਰਾਬ ਹੋ ਰਹੀ ਹੈ ਅਸੀ ਪੁਲਿਸ ਪ੍ਰਸ਼ਾਸ਼ਨ ਅਗੇ ਇਸ ਟੋਕੇ ਵਾਲੇ ਵੀਰ ਨੂੰ ਜਗਾ ਦੇਣ ਦੀ ਗਲ ਵੀ ਆਖੀ ਹੈ ਪਰ ਇਸ ਜਾਣਬੁਝ ਕੇ ਮੁਸ਼ਕਿਲ ਖੜੀ ਕਰ ਰਿਹਾ ਹੈ ਜੋ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਇਸ ਸੰਬਧੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਕੁਝ ਨੋਜਵਾਨਾ ਵਲੋ ਇਥੇ ਤੋੜਭੰਨ ਕੀਤੀ ਗਈ ਹੈ ਪਰ ਜਲਦ ਹੀ ਮਾਮਲਾ ਉਚ ਅਧਿਕਾਰੀਆ ਦੇ ਧਿਆਨ ਵਿਚ ਲਿਆ ਬਣਦੀ ਕਾਰਵਾਈ ਕੀਤੀ ਜਾਵੇਗੀ।
Comment here