ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਬੜੀ ਤੇਜ਼ੀ ਨਾਲ ਵੱਗ ਰਿਹਾ ਹੈ ਇਸ ਨਸ਼ਿਆਂ ਦੇ ਦਰਿਆ ਦੇ ਵਿੱਚ ਪੰਜਾਬ ਦੇ ਕਈ ਮਾਵਾਂ ਦੇ ਪੁੱਤ ਰੁੜ ਚੁੱਕੇ ਹਨ ਲੇਕਿਨ ਨਸ਼ਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਪੰਜਾਬ ਵਿੱਚ ਆ ਰਹੀਆਂ ਸਰਕਾਰਾਂ ਵੱਲੋਂ ਵੀ ਨਸ਼ਾ ਖਤਮ ਕਰਨ ਦੇ ਦਾਵੇ ਤਾਂ ਕੀਤੇ ਜਾਂਦੇ ਆ ਲੇਕਿਨ ਨਸ਼ਾ ਖਤਮ ਨਹੀਂ ਹੋ ਰਿਹਾ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਦਾ ਹੈ। ਜਿੱਥੇ ਕਿ ਇੱਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ ਉਥੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਰੋਂਦੇ ਕਰਲਾਂਦੇ ਦੱਸਿਆ ਕਿ ਉਹਨਾਂ ਦਾ ਨੌਜਵਾਨ ਪੁੱਤ ਪਿਛਲੇ ਚਾਰ ਸਾਲਾਂ ਤੋਂ ਨਸ਼ੇ ਦੇ ਦਲਦਲ ਵਿੱਚ ਧੱਸਦਾ ਜਾ ਰਿਹਾ ਸੀ। ਲਗਾਤਾਰ ਹੀ ਉਸਨੂੰ ਨਸ਼ਾ ਛੱਡਣ ਲਈ ਤਰਲੇ ਮਿੰਨਤਾਂ ਵੀ ਕਰਦੇ ਲੇਕਿਨ ਉਹ ਨਸ਼ੇ ਦੇ ਦਲਦਲ ਵਿੱਚ ਫਸ ਚੁੱਕਾ ਸੀ ਅਤੇ ਅੱਜ ਵੀ ਜਦੋਂ ਉਸਨੇ ਨਸ਼ੇ ਦਾ ਟੀਕਾ ਲਗਾਇਆ ਤੇ ਉਸ ਦੇ ਨਾਲ ਉਸਦੀ ਮੌਤ ਹੋ ਗਈ। ਉੱਥੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਪੰਜਾਬ ਚੋਂ ਨਸ਼ਾ ਖਤਮ ਹੋਣਾ ਚਾਹੀਦਾ ਤਾਂ ਜੋ ਕਿ ਹੋਰ ਮਾਵਾਂ ਦੇ ਪੁੱਤ ਬਚ ਸਕਣ
ਨ/ਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ਼ ,ਮਾਂ ਬਾਪ ਦੇ ਇਕਲੌਤੇ ਪੁੱਤ ਦੀ ਲਈ ਜਾ/ਨ ਪਿਛਲੇ ਤਿੰਨ ਸਾਲ ਤੋਂ ਕਰਦਾ ਸੀ ਨ/ਸ਼ੇ , ਨਹੀਂ ਝੱਲ ਹੁੰਦੀ ਰੋਂਦੀ ਮਾਂ !
