ਅੱਜ ਅੰਮ੍ਰਿਤਸਰ ਪਹੁੰਚੇ ਫਰੀਦਕੋਟ ਤੋ ਸਾਂਸਦ ਸਰਬਜੀਤ ਸਿੰਘ ਖਾਲਸਾ ਨੂੰ ਮਿਲਣ ਪਹੁੰਚੇ ਹਿਊਮਨ ਰਾਈਟਸ ਐਸ਼ੋਸੀਏਸ਼ਨ ਦੇ ਆਗੂ ਸਰਬਜੀਤ ਸਿੰਘ ਨੇ ਜਦੋ ਉਹਨਾ ਨਾਲ ਮੁਲਾਕਾਤ ਕਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਬਣਾਉਣ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ਅਤੇ ਕੋਹਿਨੂਰ ਹੀਰੇ ਨੂੰ ਭਾਰਤ ਲਿਆਉਣ ਦੇ ਸੰਬਧੀ ਅਵਾਜ ਚੁਕਣ ਦੀ ਗਲ ਆਖੀ ਤਾਂ ਉਹਨਾ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੜਕ ਸੰਬਧੀ ਉਹ ਕੇਦਰੀ ਮੰਤਰੀ ਨੀਤੀਨ ਗੜਕਰੀ ਨਾਲ ਜਲਦ ਮੁਲਾਕਾਤ ਕਰਣਗੇ ਅਤੇ ਰਹੀ ਗਲ ਸਿੰਘਾਸਨ ਅਤੇ ਕੋਹਿਨੂਰ ਹੀਰਾ ਵਾਪਿਸ ਭਾਰਤ ਲਿਆਉਣ ਦੀ ਤਾਂ ਉਹਨਾ ਕਿਹਾ ਕਿ ਉਹ ਅਜੇ ਭਾਰਤ ਨਹੀ ਆਉਣਾ ਚਾਹੀਦਾ ਕਿਉਕਿ ਉਸਨੂੰ ਲਿਆ ਕੇ ਰਖਣਾ ਕਿਥੇ ਹੈ ਜੇਕਰ ਸ੍ਰੋਮਣੀ ਕਮੇਟੀ ਖੁਦ ਇਸ ਸੰਬਧੀ ਜਿਆਦਾ ਸੁਹਿਰਦ ਹੈ ਤਾਂ ਖੁਦ ਲੈ ਆਵੇ।
ਇਸ ਮੌਕੇ ਗਲਬਾਤ ਕਰਦੀਆ ਮੰਗ ਪੱਤਰ ਦੇਣ ਪਹੁੰਚੇ ਹਿਊਮਨ ਰਾਈਟਸ ਐਸ਼ੋਸੀਏਸ਼ਨ ਦੇ ਆਗੂ ਸਰਬਜੀਤ ਸਿੰਘ ਨੇ ਦੱਸਿਆ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾਣ ਵਾਲੀ ਸੜਕ ਜੋ ਕੀ ਕਈ ਧਾਰਮਿਕ ਸਥਾਨਾ ਨੂੰ ਜੋੜਦੀ ਹੈ ਉਸਨੂੰ ਬਣਾਉਣ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਨ ਅਤੇ ਕੋਹਿਨੂਰ ਹੀਰਾ ਭਾਰਤ ਵਾਪਿਸ ਲਿਆਉਣ ਸੰਬਧੀ ਫਰੀਦਕੋਟ ਦੇ ਸਾਂਸਦ ਸਰਬਜੀਤ ਸਿੰਘ ਖਾਲਸਾ ਨੂੰ ਇਕ ਮੰਗ ਪਤਰ ਦਿਤਾ ਹੈ ਤੇ ਅਪੀਲ ਕੀਤੀ ਹੈ ਕਿ ਉਹ ਇਸ ਮੁਦੇ ਸੰਬਧੀ ਸਰਕਾਰ ਨਾਲ ਵਿਚਾਰ ਵਟਾਂਦਰਾ ਕਰਨ।