ਜਿਲਾ ਗੁਰਦਾਸਪੁਰ ਅਤੇ ਥਾਣਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਅਲਾਵਲਵਾਲ ਦੇ ਰਹਿਣ ਵਾਲੇ ਨੌਜਵਾਨ ਅਜੇਪਾਲ ਸਿੰਘ ਗਿੱਲ ਪੁਤਰ ਪਰਉਪਕਾਰ ਸਿੰਘ ਦੀ ਅਮਰੀਕਾਂ ਵਿਖੇ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਜਾਣ ਦਾ ਦੁੱਖਦਾਈ ਖਬਰ ਨਿਕਲ ਕੇ ਸਾਹਮਣੇ ਆਈ ਹੈ ਅਤੇ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਸਬੰਧੀ ਮਿ੍ਰਤਕ ਪਿਤਾ ਪਰਉਪਕਾਰ ਸਿੰਘ ਅਤੇ ਫੁੱਫੜ ਸੁਖਰਾਜ ਸਿੰਘ ਗਿੱਲ ਨੇ ਦੱਸਿਆ ਕਿ ਪਰਉਪਕਾਰ ਸਿੰਘ ਗਿੱਲ 8 ਸਾਲ ਪਹਿਲਾਂ ਅਮਰੀਕਾ ਦੇ ਓਰਗਨ ਸਟੇਟ ਪੋਟਲੈਂਡ ਸ਼ਹਿਰ ਜਿੱਥੇ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਉਨਾਂ ਦੱਸਿਆ ਕਿ ਹਰ ਰੋਜ ਦੀ ਤਰਾਂ ਰਾਤ ਨੂੰ ਅਜੇਪਾਲ ਸਿੰਘ ਅਤੇ ਉਸ ਦੇ ਨਾਲ ਰਹਿੰਦੇ ਦੋਸਤ ਇੱਕਠੇ ਸੁਤੇ ਸਨ ਪਰ ਸਵੇਰੇ ਅਜੇਪਾਲ ਸਿੰਘ ਜੱਦ ਨਹੀਂ ਉਠਿਆ ਤਾਂ ਉਸ ਦੇ ਦੋਸਤਾਂ ਨੇ ਜੱਦ ਉਸ ਨੂੰ ਉਠਾਉਂਣ ਦੀ ਕੋਸ਼ੀਸ਼ ਕੀਤੀ ਤਾਂ ਦੇਖਿਆ ਕਿ ਉਸ ਮੌਤ ਹੋ ਚੁੱਕੀ ਸੀ।