ਅੰਮ੍ਰਿਤਸਰ ਕੱਲ ਦੇਰ ਰਾਤ ਇੱਕ ਮਹਿਲਾ ਵੱਲੋ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਕਾਨ੍ਹਾ ਸਵੀਟ ਤੋਂ ਬੱਚੇ ਦੇ ਖਾਣ ਲਈ ਮਿਠਾਈ ਲਿੱਤੀ ਮਹਿਲਾ ਦਾ ਕਹਿਣਾ ਹੈ ਕਿ ਉਸਨੇ ਦੁਕਾਨਦਾਰ ਕੋਲੋਂ ਮੋਤੀ ਚੂਰ ਦੇ ਲੱਡੂ ਲਿੱਤੇ ਉਸਨੇ ਕਿਹਾ ਕਿ ਅੱਜ ਕੁਝ ਬੱਚੇ ਨੂੰ ਨਵੀਂ ਚੀਜ਼ ਖਵਾਈ ਜਾਵੇ ਤੇ ਉਸਦੇ ਦਿਲ ਵਿੱਚ ਆਇਆ ਤੇ ਉਸਨੇ ਆਪਣੇ ਬੱਚੇ ਦੇ ਲਈ ਚਮਚਮ ਵੀ ਲਿੱਤੀ ਮਹਿਲਾ ਨੇ ਦੱਸਿਆ ਕਿ ਉਹ ਪਹਿਲਾਂ ਵੀ ਇਸ ਦੁਕਾਨ ਤੋਂ ਮਿਠਾਈ ਲੈਂਦੀ ਸੀ ਤੇ ਉਹ ਉਹਨਾਂ ਦੇ ਭਰੋਸੇ ਮਿਠਾਈ ਲੈ ਕੇ ਤੇ ਮਿਠਾਈ ਦਾ ਬਿੱਲ ਲੈ ਕੇ ਆਪਣੀ ਗੱਡੀ ਵਿੱਚ ਬੈਠ ਕੇ ਘਰ ਨੂੰ ਜਾ ਰਹੀ ਸੀ ਤੇ ਉਸਨੇ ਮੋਤੀ ਚੂਤ ਦੇ ਲੱਡੂ ਡੱਬੇ ਵਿੱਚੋਂ ਕੱਢ ਕੇ ਆਪਣੇ ਬੱਚੇ ਨੂੰ ਖਵਾ ਦਿੱਤੇ ਤੇ ਆਪਣੇ ਘਰ ਚਲੇ ਗਈ ਘਰ ਜਾ ਕੇ ਜਦੋਂ ਰੋਟੀ ਖਾਦੀ ਤੇ ਉਸ ਤੋਂ ਬਾਅਦ ਉਸ ਨੇ ਦਿਲ ਕੀਤਾ ਮਿਠਾਈ ਖਾਣ ਨੂੰ ਤੇ ਉਸਨੇ ਚਮਚਮ ਕੱਢ ਕੇ ਆਪਣੇ ਬੱਚੇ ਨੂੰ ਖਵਾਉਣ ਲੱਗੀ ਤਾਂ ਉਸ ਵਿੱਚ ਉਰਲੀ ਲੱਗੀ ਹੋਈ ਸੀ ਤੇ ਉਸਨੇ ਮਿਠਾਈ ਬੱਚੇ ਨੂੰ ਨਹੀਂ ਖਵਾਈ ਉਹ ਮਹਿਲਾ ਦਾ ਕਹਿਣਾ ਹੈ ਕਿ ਉਹ ਆਪ ਸ਼ੂਗਰ ਦੀ ਮਰੀਜ਼ ਹੈ ਜਿਸਦੇ ਚਲਦੇ ਉਹ ਮਿੱਠਾ ਨਹੀਂ ਖਾਂਦੀ ਤੇ ਜਦੋਂ ਉਸ ਨੇ ਦੁਕਾਨਦਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦਾ ਨੰਬਰ ਉਸ ਕੋਲ ਨਹੀਂ ਸੀ ਤੇ ਉਸਨੇ ਗੂਗਲ ਦੇ ਵਿੱਚੋਂ ਉਸਦਾ ਨੰਬਰ ਕੱਢਿਆ ਤੇ ਦੁਕਾਨਦਾਰ ਨੂੰ ਫੋਨ ਤੇ ਕਿਹਾ ਤੇ ਦੁਕਾਨਦਾਰ ਨੇ ਕਿਹਾ ਤੁਸੀਂ ਦੁਕਾਨ ਤੇ ਆ ਕੇ ਸਾਡੇ ਨਾਲ ਗੱਲ ਕਰੋ ਜਦੋਂ ਅੱਜ ਸਵੇਰੇ ਮਹਿਲਾ ਜਿਸਦਾ ਨਾਮ ਸੁਰਪ੍ਰੀਤ ਹੈ ਆਪਣੇ ਬੱਚੇ ਨੂੰ ਨਾਲ ਲੈ ਕੇ ਮਿਠਾਈ ਦੀ ਦੁਕਾਨ ਤੇ ਪੁੱਜੀ ਤੇ ਉਸ ਨੇ ਦੁਕਾਨਦਾਰ ਨੂੰ ਊਰਲੀ ਵਾਲ਼ੀ ਚਮਚਮ ਦਿਖਾਈ ਮਹਿਲਾ ਦਾ ਕਹਿਣਾ ਹੈ ਕਿ ਓਹ ਵਿਧਵਾ ਔਰਤ ਹੈ ਤੇ ਉਸਦੀ ਤਿੰਨ ਸਾਲ ਦੀ ਛੋਟੀ ਬੱਚੀ ਹੈ ਜਿਸਦੇ ਕਿਹਣ ਤੇ ਮੈ ਇਹ ਮਿਠਾਈ ਲਿੱਤੀ ਸੀ ਤੇ ਜੇਕਰ ਮੈ ਇਹ ਓਰਲੀ ਵਾਲ਼ੀ ਮਿਠਾਈ ਬੱਚੇ ਨੂੰ ਖਿਲਾ ਦਿੰਦੀ ਤਾਂ ਬੱਚਾ ਬਿਮਾਰ ਹੋ ਸੱਕਦਾ ਸੀ ਮਹਿਲਾ ਦਾ ਕਹਿਣਾ ਹੈ ਕਿ ਦੁਕਾਨ ਦਾਰ ਵੱਲੋ ਲੋਕਾਂ ਦੀ ਸਹਿਤ ਨਾਲ਼ ਖਿਲਵਾੜ ਕੀਤਾ ਜਾ ਰਿਹਾ ਹੈ ਜਿੱਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਏਗਾ, ਉਣਾ ਕਿਹਾ ਕਿ ਦੁਕਾਨਦਾਰ ਵਲੌ ਸਮਝੌਤਾ ਕਰਨ ਦੀ ਗੱਲ ਵੀ ਕਹੀ ਗਈ ਹੈ। ਓਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਸਹਿਤ ਵਿਭਾਗ ਨੂੰ ਕੀਤੀ ਜਾਏਗੀ, ਮਹਿਲਾ ਸੁਰਪ੍ਰਿਤ ਨੇ ਕਿਹਾ ਕਿ ਮਿਠਾਈ ਮੈ ਕੋਈ ਹੌਰ ਲਿੱਤੀ ਸੀ ਤੇ ਬਿੱਲ ਮੈਨੂੰ ਮਿਲਕ ਕੇਕ ਦਾ ਦੇ ਦਿੱਤਾ।
ਉਥੇ ਹੀ ਮਿਠਾਈ ਦੀ ਦੁਕਾਨ ਤੇ ਲੱਗੇ ਮੈਨੇਜਰ ਨੇ ਕਿਹਾ ਕਿ ਇਹ ਮਹਿਲਾ ਸਾਡੇ ਕੋਲ ਪਿਹਲਾਂ ਵੀ ਮਿਠਾਈ ਲੈਕੇ ਜਾਂਦੀ ਹੈ ਪਰ ਕਦੇ ਇਸ ਤਰਾਂ ਦੀ ਗੱਲ ਨਹੀਂ ਹੋਈ, ਓਨ੍ਹਾਂ ਕਿਹਾ ਬਿਲ ਕਾਉਂਟਰ ਤੇ ਬੈਠੇ ਲੜਕੇ ਵਲੋਂ ਗਲਤੀ ਨਾਲ ਦੇ ਦਿੱਤਾ ਗਿਆ, ਉਹਨਾਂ ਕਿਹਾ ਕਿ ਗਰਮੀ ਬਹੁਤ ਜਿਆਦਾ ਹੈ ਤੇ ਮੈਡਮ ਨੇ ਮਿਠਾਈ ਫ੍ਰਿਜ ਵਿੱਚ ਨਾ ਰੱਖੀ ਹੋਣ ਕਰਕੇ ਇਸ ਨੂੰ ਓਰਲਈ ਲਗ ਗਈ ਹੈ ਉਣਾ ਕਿਹਾ ਕਿ ਅਸੀ ਮਹਿਲਾ ਕੋਲੋ ਮਾਫੀ ਮੰਗਦੇ ਹਾਂ।
Comment here